ਖੇਤੀ ਦਾ ਮੋਹ ਖਿੱਚ ਲਿਆਉਂਦਾ ਹੈ ਕੇ. ਐੱਸ. ਮੱਖਣ ਨੂੰ ਖੇਤਾਂ ‘ਚ, ਦੇਖੋ ਵੀਡੀਓ

written by Lajwinder kaur | July 16, 2019

ਪੰਜਾਬੀ ਗਾਇਕ ਕੇ.ਐੱਸ.ਮੱਖਣ ਅਜਿਹੇ ਗਾਇਕ ਨੇ ਜਿਨ੍ਹਾਂ ਨੇ ‘ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ’, ‘ਨਹੀਂ ਚੱਲਣੀ ਬਦਮਾਸ਼ੀ’, ‘ਪਾ ਬੋਲੀ ਸੋਹਣਿਆ ਵੇ’, 'ਹਾਲ' ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਉਹ ਨਨਕਾਣਾ ਸਾਹਿਬ ਵਰਗੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨ ਕਰ ਚੁੱਕੇ ਹਨ।

View this post on Instagram

 

A post shared by Ks Makhan ? (@ksmakhanofficial) on

ਹੋਰ ਵੇਖੋ:‘ਲੈਜੇਂਡ ਕਦੇ ਨਹੀਂ ਮਰਦੇ’, ਅਰਮਾਨ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਕੁਲਵਿੰਦਰ ਢਿੱਲੋਂ ਦੇ ਜਨਮ ਦਿਨ 'ਤੇ ਪਾਈ ਭਾਵੁਕ ਪੋਸਟ

ਸਿੱਖੀ ਸਰੂਪ ਵਾਲੇ ਸਟਾਰ ਗਾਇਕ ਕੇ.ਐੱਸ. ਮੱਖਣ ਨੂੰ ਗਾਇਕੀ ਤੋਂ ਇਲਾਵਾ ਆਪਣੀ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਪਸੰਦ ਹੈ। ਜੀ ਹਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਟਰੈਕਟਰ ਦੇ ਨਾਲ ਖੇਤ ‘ਚ ਵਾਹੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਖੇਤੀ ਕਰਦੇ ਦੇਖ ਕੇ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਿਸਾਨੀ ਜੀਵਨ ਨਾਲ ਕਿੰਨਾ ਮੋਹ ਹੈ। ਆਪਣੇ ਸਟਾਰ ਨੂੰ ਇਸ ਤਰ੍ਹਾਂ ਖੇਤੀ ਕਰਦਿਆਂ ਦੇਖਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਕਰਨ ਤੋਂ ਨਹੀਂ ਰੋਕ ਪਾਏ ਤੇ ਕਮੈਂਟਸ ਦੇ ਰਾਹੀਂ ਜੰਮ ਕੇ ਤਾਰੀਫ਼  ਕੀਤੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ।

You may also like