
ਬਾਲੀਵੁੱਡ ਦੇ ਦਬੰਗ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ 'ਚ ਉਨ੍ਹਾਂ ਦੇ ਨਾਲ ਸਾਊਥ ਅਦਾਕਾਰਾ ਪੂਜਾ ਹੇਗੜੇ ਨਜ਼ਰ ਆਉਣ ਵਾਲੀ ਹੈ। ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਖੁਦ ਪੂਜਾ ਹੇਗੜੇ ਨੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।

ਪੂਜਾ ਹੇਗੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੂਜਾ ਇਸ 'ਚ ਸਲਮਾਨ ਖਾਨ ਦਾ ਲੱਕੀ ਬਰੈਸਲੇਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਉਸ ਨੇ ਖੁਦ ਵੀ ਬਰੈਸਲੇਟ ਫਲਾਂਟ ਕਰਦੇ ਹੋਏ ਪੋਜ਼ ਦਿੱਤੇ ਹਨ।
ਇਸ ਦੇ ਨਾਲ ਹੀ ਉਸ ਨੇ ਈਦ ਕਭੀ ਦੀਵਾਲੀ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ''ਸ਼ੂਟ ਸ਼ੁਰੂ ਹੋ ਗਿਆ ਹੈ।" ਸਲਮਾਨ ਖਾਨ ਹਮੇਸ਼ਾ ਆਪਣਾ ਲੱਕੀ ਬਰੈਸਲੇਟ ਪਹਿਨਦੇ ਹਨ, ਪੂਜਾ ਹੇਗੜੇ ਦੇ ਹੱਥ 'ਚ ਇਸ ਦੀ ਦਿੱਖ ਚਰਚਾ ਦਾ ਵਿਸ਼ਾ ਬਣ ਗਈ ਹੈ। ਫੈਨਜ਼ ਉਨ੍ਹਾਂ ਦੀ ਇਸ ਪੋਸਟ 'ਤੇ ਖੂਬ ਕਮੈਂਟ ਕਰਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਸ ਫਿਲਮ ਵਿੱਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਤੋਂ ਇਲਾਵਾ ਦਬੰਗ ਖਾਨ ਦੇ ਜੀਜਾ ਆਯੂਸ਼ ਸ਼ਰਮਾ ਅਤੇ ਅਭਿਨੇਤਾ ਜ਼ਾਹੀਰ ਇਕਬਾਲ ਵੀ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਹ ਵੀ ਖਬਰ ਆਈ ਸੀ ਕਿ ਪੰਜਾਬ ਦੀ ਅਦਾਕਾਰਾ ਸ਼ਹਿਨਾਜ਼ ਗਿੱਲ, ਜੋ ਕਿ ਬਿੱਗ ਬੌਸ 13 ਦੀ ਪ੍ਰਤੀਯੋਗੀ ਰਹਿ ਚੁੱਕੀ ਹੈ, ਵੀ ਕਭੀ ਈਦ ਕਭੀ ਦੀਵਾਲੀ 'ਚ ਨਜ਼ਰ ਆਉਣ ਵਾਲੀ ਹੈ।

ਹੋਰ ਪੜ੍ਹੋ : ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਹੋਈ ਸ਼ੁਰੂ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ
ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਕਾਮੇਡੀ ਐਕਸ਼ਨ ਥ੍ਰਿਲਰ ਹੋਵੇਗੀ। ਇਸ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਰਿਪੋਰਟ ਮੁਤਾਬਕ ਇਹ ਫਿਲਮ 31 ਦਸੰਬਰ ਨੂੰ ਰਿਲੀਜ਼ ਹੋਵੇਗੀ। ਯਾਨੀ ਇਸ ਵਾਰ ਪ੍ਰਸ਼ੰਸਕ ਭਾਈ ਜਾਨ ਦੀ ਫਿਲਮ ਨਾਲ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕਰਨਗੇ।
View this post on Instagram