Advertisment

ਸੱਤ ਸਾਲ ਬਾਅਦ ਕਬੀਰ ਬੇਦੀ ਪੰਜਾਬੀ ਫ਼ਿਲਮਾਂ ਵਿਚ ਕਰ ਰਹੇ ਹਨ ਵਾਪਸੀ

author-image
By Gourav Kochhar
New Update
ਸੱਤ ਸਾਲ ਬਾਅਦ ਕਬੀਰ ਬੇਦੀ ਪੰਜਾਬੀ ਫ਼ਿਲਮਾਂ ਵਿਚ ਕਰ ਰਹੇ ਹਨ ਵਾਪਸੀ
Advertisment
ਪ੍ਰਸਿੱਧ ਭਾਰਤੀ ਅਭਿਨੇਤਾ ਕਬੀਰ ਬੇਦੀ ਜੋ ਫਿਲਹਾਲ ਸੰਜੇ ਦੱਤ ਅਤੇ ਮਾਹੀ ਗਿੱਲ ਦੀ ਫ਼ਿਲਮ 'ਸਾਹਬ, ਬੀਵੀ ਅਤੇ ਗੈਂਗਸਟਰ 3' ਵਿਚ ਰੁੱਝੇ ਹੋਏ ਹਨ, ਨੇ ਸੱਤ ਸਾਲਾਂ ਬਾਅਦ ਇਕ ਨਵੀਂ ਪੰਜਾਬੀ ਫ਼ਿਲਮ ਸਾਈਨ ਕੀਤੀ ਹੈ | publive-image ਕਬੀਰ ਬੇਦੀ ਨੂੰ ਤੁਸੀਂ ਸਿਮਰਨਜੀਤ ਸਿੰਘ ਦੁਆਰਾ ਨਿਰਦੇਸ਼ਤ 'ਯਾਰੀ ਤੇ ਸਰਦਾਰੀ' 'ਚ ਇਕ ਅਹਿਮ ਭੂਮਿਕਾ ਨਿਭਾਉਂਦੇ ਦੇਖੋਗੇ | ਇਹ ਪ੍ਰਾਜੈਕਟ ਦੀ ਸ਼ੂਟਿੰਗ ਇਸ ਸਾਲ ਜੂਨ ਵਿਚ ਪੰਜਾਬ ਵਿਚ ਸ਼ੁਰੂ ਹੋਣ ਦੀ ਉੱਮੇਡੀ ਹੈ | ਇਸ ਰੋਂ ਪਹਿਲਾ ਬੇਦੀ ਨੂੰ ਸਾਲ 2011 ਵਿੱਚ "ਯਾਰਾ ਓ ਦਿਲਦਾਰਾ" ਚ ਵੇਖਿਆ ਗਿਆ ਸੀ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਹਰਭਜਨ ਮਾਨ ਨੇ ਨਿਭਾਈ ਸੀ | publive-image ਇਕ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਬੇਦੀ ਦਿਲੋਂ ਪੰਜਾਬੀ ਹਨ, ਤੇ ਪੰਜਾਬੀ ਫਿਲਮਾਂ ਕਰਨ ਲਈ ਖੁੱਲ੍ਹਾ ਹਨ | "ਇੰਨੇ ਲੰਬੇ ਅੰਤਰਾਲ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਇਕ ਚੰਗੇ ਕਿਰਦਾਰ ਤੇ ਚੰਗੀ ਸਕ੍ਰਿਪਟ ਲਈ ਇੰਤਜ਼ਾਰ ਕੀਤਾ |" ਬੇਦੀ ਤੋਂ ਇਲਾਵਾ, ਫਿਲਮ ਦੇ ਦੂਸਰੇ ਅਦਾਕਾਰਾਂ ਵਿਚ ਰਾਂਝਾ ਵਿਕਰਮ ਸਿੰਘ ਜਿੰਨਾ ਨੂੰ ਟਾਈਗਰ ਸ਼੍ਰੋਫ ਦੀ "ਹੀਰੋਪੰਤੀ" ਵਿਚ ਦੇਖਿਆ ਸੀ ਅਤੇ ਸਿੱਪੀ ਗਿੱਲ ਵੀ ਸ਼ਾਮਲ ਹਨ | ਫਿਲਮ ਲਈ ਸਕ੍ਰੀਨਪਲੇ ਅਤੇ ਡਾਇਲਾਗ ਦਾ ਕੰਮ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ | ਸੂਤਰਾਂ ਦੇ ਅਨੁਸਾਰ, ਇਹ ਫਿਲਮ ਸਰਬਉੱਚਤਾ ਲਈ ਲੜਾਈ ਦੀ ਪਿੱਠਭੂਮੀ ਦੇ ਕਈ ਤੱਤ ਦਰਸਾਏਗੀ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment