ਬੇਬਾਕ ਆਪਣੀ ਗੱਲ ਰੱਖਣ ਵਾਲੇ ਗਾਇਕ ਸਿੰਗਾ ਆਪਣੇ ਨਵੇਂ ਗੀਤ ‘ਸਿੰਗਾ ਬੋਲਦਾ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

written by Lajwinder kaur | November 12, 2021 01:29pm

ਗਾਇਕ ਸਿੰਗਾ Singga ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ (KADE HAAN KADE NAA) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਸਿੰਗਾ ਬੋਲਦਾ ਟਾਈਟਲ ਹੇਠ ਫ਼ਿਲਮ ਦਾ ਪਹਿਲਾ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

singga bolda song released

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਗੁਰਬਾਜ਼ ਗਰੇਵਾਲ ਦਾ ਇਹ ਮਾਸੂਮੀਅਤ ਦੇ ਨਾਲ ਭਰਿਆ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਗੀਤ ਨੂੰ ਗਾਇਕ ਸਿੰਗਾ ਨੇ ਹੀ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਅਤੇ ਮਿਊਜ਼ਿਕ ਦਾ ਕੰਮ Ullumanati ਨੇ ਕੀਤਾ ਹੈ। ਇਸ ਗੀਤ ‘ਚ ਸਿੰਗਾ ਦੇ ਨਾਲ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆ ਰਹੀ ਹੈ। ਦੱਸ ਦਈਏ ਸਿੰਗਾ ਬੋਲਦਾ ਗਾਇਕ ਸਿੰਗਾ ਦੀ ਟੈਗ ਲਾਈਨ ਹੈ, ਜੋ ਕਿ ਅਕਸਰ ਹੀ ਉਨ੍ਹਾਂ ਦੇ ਗੀਤਾਂ ਚ ਸੁਣਨ ਨੂੰ ਮਿਲਦੀ ਹੈ। ਇਸ ਟੈਗ ਲਾਈਨ ਉੱਤੇ ਹੀ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਟਾਈਮ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਇਹ ਛੋਟਾ ਫੈਨ ਆਮਿਰ ਖ਼ਾਨ ਨੂੰ ਦੇਖ ਕੇ ਹੋਇਆ ਸੁਪਰ ‘super excited’, ਆਮਿਰ ਨੇ ਆਪਣੇ ਇਸ ਨੰਨ੍ਹੇ ਫੈਨ ਨੂੰ ਇਸ ਤਰ੍ਹਾਂ ਦਿੱਤਾ ਪਿਆਰ, ਹਰ ਕੋਈ ਕਰ ਰਿਹਾ ਹੈ ਐਕਟਰ ਦੀ ਤਾਰੀਫ, ਦੇਖੋ ਵੀਡੀਓ

ਹਾਸਿਆਂ ਦੇ ਰੰਗਾਂ ਅਤੇ ਭੰਬਲਭੂਸੇ ਵਾਲੇ ਵਿਆਹ ਦੀ ਕਹਾਣੀ ‘ਚ ਲੀਡ ਰੋਲ ‘ਚ ਸਿੰਗਾ ਅਤੇ ਅਦਾਕਾਰਾ ਸੰਜਨਾ ਸਿੰਘ ਨਜ਼ਰ ਆਵੇਗੀ। ਸਿੰਗਾ ਜੋ ਕਿ ਫ਼ਿਲਮ ‘ਚ ਲਾਡੀ ਨਾਂਅ ਦੇ ਕਿਰਦਾਰ ‘ਚ ਅਤੇ ਅਦਾਕਾਰਾ ਸੰਜਨਾ ਸਿੰਘ (Sanjana Singh) ਨਿੰਮੀ ਨਾਂਅ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਦੋਵਾਂ ਦੇ ਵਿਆਹ ਨੂੰ ਲੈ ਕੇ ਜੋ ਵੱਡੀ ਕੰਨਫਿਊਜ਼ਨ ਹੈ ਉਹ ਤਾਂ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖ ਕੇ ਹੀ ਪਤਾ ਚੱਲ ਪਾਵੇਗੀ। ਬੀ.ਐੱਨ ਸ਼ਰਮਾ, ਨਿਰਮਲ ਰਿਸ਼ੀ, ਸੁਮਿਤ ਗੁਲਾਟੀ, ਪ੍ਰੇਰਨਾ ਸ਼ਰਮਾ, ਅਸ਼ੋਕ ਪਾਠਕ, ਅਤੇ ਕਈ ਹੋਰ ਪੰਜਾਬੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।  ਸੁਨੀਲ ਠਾਕੁਰ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ 3 ਦਸੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਫ਼ਿਲਮ ‘ਕਦੇ ਹਾਂ ਕਦੇ ਨਾ’ ਨੂੰ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

inside image of singga bola mahira sharma and singga

ਜੇ ਗੱਲ ਕਰੀਏ ਸਿੰਗਾ ਦੀ ਤਾਂ ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਬਹੁਤ ਹੀ ਬੇਬਾਕੀ ਦੇ ਨਾਲ ਬਾਲੀਵੁੱਡ ਵਾਂਗ ਪੰਜਾਬੀ ਇੰਡਸਟਰੀ ਵਿੱਚ ਵੀ ਵੱਧ ਰਹੇ ਕਾਸਟਿੰਗ ਕਾਊਚ (casting couch) ਦੇ ਮਾਮਲੇ ਉੱਤੇ ਬੋਲਿਆ ਸੀ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀਆਂ ‘ਚ ਬਹੁਤ ਹੀ ਬੇਬਾਕੀ ਦੇ ਨਾਲ ਆਪਣੀ ਗੱਲ ਪੋਸਟ ਕੀਤੀ ਸੀ । ਉਨ੍ਹਾਂ ਨੇ ਕਿਹਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਏਦਾਂ ਦੇ ਫ਼ਿਲਮ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਕਿ ਕੁੜੀਆਂ ਨੂੰ ਸੌਣ ਲਈ ਮਜ਼ਬੂਰ ਕਰਦੇ ਨੇ । ਇਸੇ ਵਜ੍ਹਾ ਕਰਕੇ ਪੰਜਾਬੀ ਇੰਡਸਟਰੀ ਵਿੱਚ ਨਵਾਂ ਟੈਲੇਂਟ ਉਭਰ ਕੇ ਸਾਹਮਣੇ ਨਹੀਂ ਆਉਂਦਾ ।

You may also like