ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਬਾਲੀਵੁੱਡ ਅਦਾਕਾਰ ਕਾਦਰ ਖਾਨ ਦੀ ਹਾਲਤ ਨਾਜ਼ੁਕ

Written by  Rupinder Kaler   |  December 28th 2018 11:03 AM  |  Updated: December 28th 2018 01:46 PM

ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਬਾਲੀਵੁੱਡ ਅਦਾਕਾਰ ਕਾਦਰ ਖਾਨ ਦੀ ਹਾਲਤ ਨਾਜ਼ੁਕ

ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਤੇ ਦਮਦਾਰ ਡਾਈਲੌਗ ਨਾਲ ਸਭ ਦਾ ਦਿਲ ਜਿੱਤਣ ਵਾਲੇ  ਕਾਦਰ ਖ਼ਾਨ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । 81 ਸਾਲਾਂ ਦੀ ਉਮਰ ਵਾਲੇ ਕਾਦਰ ਖਾਨ ਨੂੰ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਨਾਂ ਦੀ ਬਿਮਾਰੀ ਨੇ ਘੇਰ ਲਿਆ ਹੈ ਇਸ ਬਿਮਾਰੀ ਕਰਕੇ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

https://www.instagram.com/p/BeUWfQBAMAr/?utm_source=ig_embed

ਕਾਦਰ ਖਾਨ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਕਾਦਰ ਖ਼ਾਨ ਪਿਛਲੇ ਕਈ ਸਾਲਾਂ ਤੋਂ ਆਪਣੇ ਬੇਟੇ ਸਰਫਰਾਜ਼ ਅਤੇ ਨੂੰਹ ਸ਼ਾਈਸਤਾ ਨਾਲ ਕੈਨੇਡਾ 'ਚ ਜ਼ਿੰਦਗੀ ਗੁਜ਼ਾਰ ਰਹੇ ਹਨ । ਕਾਦਰ ਖਾਨ ਨੇ ਆਪਣੇ ਫ਼ਿਲਮੀ ਕਰੀਅਰ 'ਚ 300  ਫ਼ਿਲਮਾਂ 'ਚ ਐਕਟਿੰਗ ਅਤੇ 250 ਫ਼ਿਲਮਾਂ ਦੇ ਡਾਈਲੌਗ ਲਿਖ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ ।

https://www.instagram.com/p/BrcDeBlgydY/?utm_source=ig_embed

ਕਾਦਰ ਖਾਨ ਦਾ ਇਲਾਜ ਕੈਨੇਡਾ ਦੇ ਕਿਸੇ ਹਸਪਤਾਲ ਵਿੱਚ ਚੱਲ ਰਿਹਾ ਹੈ । ਕਾਦਰ ਖਾਨ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ ਜਿਸ ਦੀ ਵਜਾ ਕਰਕੇ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2017 'ਚ ਉਹਨਾਂ ਦੇ ਗੋਡੇ ਦੀ ਵੀ ਸਰਜਰੀ ਹੋਈ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network