ਜਿਮ 'ਚ ਡੌਲੇ ਬਣਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਕਾਦਿਰ ਥਿੰਡ

Written by  Rajan Sharma   |  September 07th 2018 06:20 AM  |  Updated: September 07th 2018 06:29 AM

ਜਿਮ 'ਚ ਡੌਲੇ ਬਣਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਕਾਦਿਰ ਥਿੰਡ

ਆਪਣੀ ਆਵਾਜ਼ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਛਾਣ ਬਣਾਉਣ ਵਾਲੇ ਕਾਦਿਰ ਥਿੰਡ kadir thind ਇੱਕ ਚੰਗੇ ਗਾਇਕ ਤਾਂ ਹੈ ਹੀ ਨਾਲ ਹੀ ਉਹ ਇੱਕ ਬੜੇ ਹੀ ਟੈਲੇਂਟਿਡ ਅਦਾਕਾਰ ਵੀ ਹਨ| ਕਾਦਿਰ ਆਪਣੇ ਪਹਿਲੇ ਗੀਤ ‘Lost Sohna Sohna’  ਨੂੰ ਮਿਲੇ ਪਿਆਰ ਸਦਕਾ ਰਾਤੋਂ ਰਾਤ ਸੁਰਖਿਆਂ ਵਿਚ ਆ ਗਏ ਸਨ| ਉਸਤੋਂ ਬਾਅਦ ‘ਰੌਂਦ ਅਤੇ ਏੰਡ ਜੱਟੀ’ ਵਰਗੇ ਦੂਸਰੇ ਗੀਤਾਂ ਨਾਲ ਕਾਦੀਰ ਨੇ ਪੰਜਾਬੀ ਮਿਊਜ਼ਿਕ ਜਗਤ ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਸੀ|

ਕਾਦਿਰ ਆਏ ਦਿਨ ਫੈਨਸ ਲਈ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਜਿਮ ਵਿੱਚ ਵਰਕਆਊਟ ਕਰਦੇ ਹੋਏ ਦੀ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਜਿਮ ਵਿੱਚ ਆਪਣੇ ਕੋਚ ਨਾਲ ਮਿਲਕੇ ਬੜੀ ਮਿਹਨਤ ਕਰ ਰਹੇ ਹਨ| ਕਾਦਿਰ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ: Yoo....It wasn’t hard to loose weight for me but for muscle clarity, you need patience..Thanks to my training coach ,Going natural

https://www.instagram.com/p/Bnaa8Holvki/

ਕਾਦਿਰ kadir thind  ਆਪਣੇ ਗੀਤ ‘ਗੱਲਾਂ ਮੁੱਕ ਜਾਣੀਆਂ’ ਕਰਕੇ ਕਾਫੀ ਸੁਰਖੀਆਂ ਵਿੱਚ ਰਹੇ | ਇਸ ਗੀਤ ਵਿੱਚ ਉਹਨਾਂ ਦੀ ਇੱਕ ਵੱਖਰੀ ਲੁੱਕ ਕਰਕੇ ਉਹਨਾਂ ਦੇ ਫੈਨਸ ਦੁਆਰਾ ਉਹਨਾਂ ਨੂੰ ਕਾਫੀ ਪਿਆਰ ਮਿਲਿਆ ਸੀ|

ਉਨ੍ਹਾਂ ਦਾ ਗੀਤ “ਕਨਕ ਸੁਨਹਿਰੀ Kanak Sunheri” ਰਿਲੀਜ਼ ਹੁੰਦੀਆਂ ਹੀ ਲੋਕਾਂ ਦੇ ਦਿਲਾਂ ਵਿਚ ਵੱਸਣਾ ਸ਼ੁਰੂ ਹੋ ਗਿਆ ਸੀ ਅਤੇ ਸਭ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ|

ਹੋਰ ਪੜੋ : ਜੱਸੀ ਗਿੱਲ ਦਾ ਟਰੂ ਟਾਕ ਦਾ ਦੂਜਾ ਵਰਜਨ ਜਲਦ ਆਏਗਾ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network