
Rajita Kochhar death news: 'ਹਾਤਿਮ' ਅਤੇ 'ਕਹਾਨੀ ਘਰ ਘਰ ਕੀ' ਵਰਗੇ ਸੀਰੀਅਲਾਂ 'ਚ ਆਪਣਾ ਨਾਂ ਕਮਾਉਣ ਵਾਲੀ ਅਭਿਨੇਤਰੀ ਰਜਿਤਾ ਕੋਚਰ ਦਾ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਇੱਕ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਰਿਸ਼ਤੇਦਾਰ ਨੂਪੁਰ ਕੰਪਾਨੀ ਨੇ ਇਹ ਜਾਣਕਾਰੀ ਦਿੱਤੀ।

ਰਜਿਤਾ ਕੋਚਰ 70 ਸਾਲਾਂ ਦੀ ਸੀ। ਉਨ੍ਹਾਂ ਦਾ ਸ਼ੂਗਰ ਲੈਵਲ ਵਧ ਜਾਣ ਤੋਂ ਬਾਅਦ ਮੰਗਲਵਾਰ ਨੂੰ ਚੇਂਬੂਰ ਦੇ ਜੈਨ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਨੂਪੁਰ ਕੰਪਾਨੀ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ, 'ਡਾਇਬਟੀਜ਼ ਵਧਣ ਅਤੇ ਨਬਜ਼ ਹੌਲੀ ਹੋਣ ਤੋਂ ਬਾਅਦ ਅਸੀਂ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਉਹ ਆਈਸੀਯੂ ਵਿੱਚ ਸੀ। ਉਨ੍ਹਾਂ ਦੀ ਹਾਲਤ ਸਥਿਰ ਹੋ ਰਹੀ ਸੀ। ਹਾਲਾਂਕਿ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਸਵੇਰੇ 10.26 ਵਜੇ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਅਦਾਕਾਰਾ ਨੂੰ ਪਿਛਲੇ ਸਾਲ ਸਤੰਬਰ ਵਿੱਚ ‘ਬ੍ਰੇਨ ਸਟ੍ਰੋਕ’ ਹੋਇਆ ਸੀ ਅਤੇ ਉਦੋਂ ਤੋਂ ਉਹ ਆਰਾਮ ਕਰ ਰਹੀ ਸੀ। ਰਜਿਤਾ ਕੋਚਰ ਆਪਣੇ ਪਿੱਛੇ ਪਤੀ ਅਤੇ ਬੇਟੀ ਛੱਡ ਗਈ ਹੈ। ਨੂਪੁਰ ਕੰਪਾਨੀ ਦੇ ਮੁਤਾਬਕ, ਰਜਿਤਾ ਕੋਚਰ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ 11.30 ਵਜੇ ਚੇਂਬੂਰ ਵਿੱਚ ਉਨ੍ਹਾਂ ਦੀ ਧੀ ਦੇ ਯੂਕੇ ਤੋਂ ਵਾਪਿਸ ਆਉਣ ਤੋਂ ਬਾਅਦ ਕੀਤਾ ਗਿਆ।
ਇਸ ਦੇ ਨਾਲ ਉਨ੍ਹਾਂ ਦੀ ਭਤੀਜੀ ਨੇ ਅੱਗੇ ਕਿਹਾ ਕਿ ਉਹ ਮਾਂ ਦੇ ਰੂਪ ਵਿੱਚ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਸੀ। ਇਸ ਵਜ੍ਹਾ ਨਾਲ ਉਨ੍ਹਾਂ ਦੇ ਕੋ-ਸਟਾਰ ਵੀ ਉਨ੍ਹਾਂ ਨੂੰ ਮਾਂ ਕਹਿ ਕੇ ਬੁਲਾਉਂਦੇ ਸਨ। ਬ੍ਰੇਨ ਸਟ੍ਰੋਕ ਤੋਂ ਬਾਅਦ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਹੈ।

ਹੋਰ ਪੜ੍ਹੋ: ਕਿਲੀ ਪੌਲ ਦਾ ਇਹ ਐਕਟ ਵੇਖ ਫੈਨਜ਼ ਨੂੰ ਆਈ ਅਮਰੀਸ਼ ਪੁਰੀ ਦੀ ਯਾਦ, ਵੇਖੋ ਵੀਡੀਓ
ਦੱਸ ਦੇਈਏ ਕਿ ਰਜਿਤਾ ਕੋਚਰ ਨੇ ਟੀਵੀ ਸ਼ੋਅ ਤੋਂ ਇਲਾਵਾ ਫਿਲਮਾਂ ਵਿੱਚ ਵੀ ਕਾਫੀ ਕੰਮ ਕੀਤਾ ਹੈ। ਰਜਿਤਾ ਕੋਚਰ ਨੇ ਪੀਆ ਕਾ ਘਰ, ਭਰਮ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਸਟਾਰਰ ਮਣੀਕਰਨਿਕਾ: ਦਿ ਕੁਈਨ ਆਫ ਝਾਂਸੀ ਵਰਗੀਆਂ ਫਿਲਮਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਅਭਿਨੇਤਰੀ ਨੂੰ ਟੀਵੀ ਦੇ ਮਸ਼ਹੂਰ ਡਰਾਉਣੇ ਸ਼ੋਅ ਅਨਹੋਨੀ ਵਿੱਚ ਵੀ ਦੇਖਿਆ ਗਿਆ ਸੀ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਹੈ।