ਕੈਲਾਸ਼ ਖੇਰ ਦਾ ਹੈ ਅੱਜ ਜਨਮ ਦਿਨ, ਕਾਰੋਬਾਰ ਵਿੱਚ ਘਾਟਾ ਖਾਣ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੇ ਸਨ ਕੈਲਾਸ਼ ਖੇਰ

written by Rupinder Kaler | July 07, 2021

ਕੈਲਾਸ਼ ਖੇਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਜਨਮੇ ਕੈਲਾਸ਼ ਖੇਰ ਦਾ ਜਨਮ 7 ਜੁਲਾਈ 1973 ਨੂੰ ਹੋਇਆ ਸੀ। ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਲਈ ਉਹਨਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ ਸੀ । ਉਨ੍ਹਾਂ ਦਾ ਸੰਘਰਸ਼ 13 ਸਾਲ ਦੀ ਉਮਰ ਵਿਚ ਹੀ ਅਰੰਭ ਹੋ ਗਿਆ ਸੀ। ਉਨ੍ਹਾਂ ਨੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ, ਬਾਲੀਵੁੱਡ ‘ਚ ਸੋਗ ਦੀ ਲਹਿਰ

Pic Courtesy: Instagram
ਹਰ ਪਾਸਿਓਂ ਨਿਰਾਸ਼ ਹੋ ਕੇ ਸਾਲ 1999 ਵਿਚ ਇਕ ਦੋਸਤ ਨਾਲ ਕਾਰੋਬਾਰ ਕਰਨ ਦਾ ਫੈਸਲਾ ਕੀਤਾ। ਕਾਰੋਬਾਰ ਵਿਚ ਵੀ ਭਾਰੀ ਘਾਟਾ ਹੋਇਆ। ਇਸ ਤੋਂ ਬਾਅਦ ਸਾਲ 2001 ਵਿਚ, ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਕੈਲਾਸ਼ ਖੇਰ ਇਕ ਉਮੀਦ ਨਾਲ ਸ਼ਹਿਰ, ਮੁੰਬਈ ਚਲੇ ਗਏ। ਇਕ ਦਿਨ ਉਹ ਸੰਗੀਤਕਾਰ ਰਾਮ ਸੰਪਤ ਨੂੰ ਮਿਲੇ।
Pic Courtesy: Instagram
ਉਨ੍ਹਾਂ ਨੇ ਕੈਲਾਸ਼ ਨੂੰ ਕੁਝ ਰੇਡੀਓ ਜਿੰਗਲ ਗਾਉਣ ਦਾ ਮੌਕਾ ਦਿੱਤਾ ਜਿਸ ਤੋਂ ਬਾਅਦ ਕੈਲਾਸ਼ ਖੇਰ ਨੇ ਆਪਣੀ ਆਵਾਜ਼ ਨਾਲ ਸੰਗੀਤ ਦੀ ਦੁਨੀਆ ਨੂੰ ਜਿੱਤ ਲਿਆ। ਸੂਫੀ ਤੋਂ ਇਲਾਵਾ ਕੈਲਾਸ਼ ਖੇਰ ਨੇ ਫਿਲਮੀ ਗੀਤਾਂ ਨਾਲ ਵੀ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ। ਆਪਣੀ ਗਾਇਕੀ ਲਈ 'ਪਦਮ ਸ਼੍ਰੀ' ਪੁਰਸਕਾਰ ਨਾਲ ਸਨਮਾਨਤ ਕੈਲਾਸ਼ ਹਿੰਦੀ ਵਿਚ 500 ਤੋਂ ਵੱਧ ਗਾਣੇ ਗਾ ਚੁੱਕੇ ਹਨ।

0 Comments
0

You may also like