ਅਦਾਕਾਰਾ ਕਾਜਲ ਅਗਰਵਾਲ ਨੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

Written by  Rupinder Kaler   |  November 09th 2020 04:18 PM  |  Updated: November 09th 2020 04:18 PM

ਅਦਾਕਾਰਾ ਕਾਜਲ ਅਗਰਵਾਲ ਨੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਅਦਾਕਾਰਾ ਕਾਜਲ ਅਗਰਵਾਲ ਆਪਣੇ ਪਤੀ ਗੌਤਮ ਕਿਚਲੂ ਨਾਲ ਮਾਲਦੀਵ 'ਚ ਹਨੀਮੂਨ ਮਨਾ ਰਹੀ ਹੈ। ਇਸ ਸਭ ਦੇ ਚਲਦੇ ਕਾਜਲ ਅਗਰਵਾਲ ਤੇ ਉਨ੍ਹਾਂ ਦੇ ਪਤੀ ਗੌਤਮ ਕਿਚਲੂ ਨੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵੇਂ ਇਸ ਸਮੇਂ ਮਾਲਦੀਵ ਦੇ ਬਹੁਤ ਹੀ ਲੋਕਪ੍ਰਿਯ ਵਾਟਰ ਵਿਲਾ 'ਚ ਰਹਿ ਰਹੇ ਹਨ। ਕੋਰੋਨਾ ਦੌਰਾਨ ਉਹ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ।

kajal

ਹੋਰ ਪੜ੍ਹੋ :

kajal

ਇਕ ਫੋਟੋ 'ਚ ਉਹ ਵਾਟਰ ਵਿਲਾ ਮਾਲਦੀਵ ਹੋਟਲ ਬਾਹਰ ਨਜ਼ਰ ਆ ਰਹੇ ਹਨ। ਉਨ੍ਹਾਂ ਲਿਖਿਆ ਹੈ, 'ਦੁਬਾਰਾ ਯਾਤਰਾ ਕਰ ਕੇ ਵਧੀਆ ਲੱਗ ਰਿਹਾ ਹੈ, ਅਸੀਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਹਨ। ਹੌਲੀ-ਹੌਲੀ ਅਸੀਂ ਆਮ ਜਿਹੇ ਹੋ ਜਾਵਾਂਗੇ। ਮੇਰੀ ਖੂਬਸੂਰਤੀ ਪ੍ਰਤੀ ਖੋਜ ਜਾਰੀ ਹੈ।' ਦੂਜੇ ਪੋਸਟ 'ਚ ਉਨ੍ਹਾਂ ਲਿਖਿਆ ਹੈ,'ਅਲਟਰਨੇਟਿਵ ਪ੍ਰੋਫੈਸ਼ਨ।'

ਕਾਜਲ ਨੇ ਵੀ ਹਨੀਮੂਨ ਤੋਂ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ। ਸ਼ਨਿਚਰਵਾਰ ਨੂੰ ਕਾਜਲ ਨੇ ਆਪਣੇ ਪਾਸਪੋਰਟ ਦੀ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਗੌਤਮ ਕਿਚਲੂ ਤੇ ਕਾਜਲ ਕਿਚਲੂ ਲਿਖਿਆ ਹੋਇਆ ਸੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ, 'ਇਹ ਬਹੁਤ ਖੂਬਸੂਰਤ ਹੈ। ਮੈਨੂੰ ਮਿਸਿਜ਼ ਕਿਚਲੂ ਕਹਾਉਣਾ ਪਸੰਦ ਹੈ ਤੇ ਇਹ ਮੇਰੇ ਜੀਵਨ ਦਾ ਨਵਾਂ ਦੌਰ ਹੈ। ਮੈਂ ਇਸ ਨੂੰ ਸਵੀਕਰ ਕਰ ਰਹੀ ਹਾਂ।'

 

View this post on Instagram

 

???

A post shared by Kajal Aggarwal (@kajalaggarwalofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network