ਵਾਮਿਕਾ ਗੱਬੀ ਕਿਸ ਲਈ ਪਾਉਂਦੀ ਹੈ ਅੱਖਾਂ ’ਚ ‘ਕੱਜਲਾ’ ਦੱਸਿਆ ਤਰਸੇਮ ਜੱਸੜ ਨੇ

written by Rupinder Kaler | August 07, 2020

ਤਰਸੇਮ ਜੱਸੜ ਦਾ ਨਵਾਂ ਗੀਤ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ‘ਕੱਜਲਾ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਬਹੁਤ ਹੀ ਖ਼ਾਸ ਹੈ, ਇਸ ਗੀਤ ਵਿੱਚ ਦੇਸ਼ ਦੇ ਕਈ ਸੂਬਿਆਂ ਦੇ ਸੱਭਿਆਚਾਰ ਨੂੰ ਬਿਆਨ ਕੀਤਾ ਗਿਆ ਹੈ ।ਜੱਸੜ ਦਾ ਇਹ ਗੀਤ ਰੋਮਾਂਟਿਕ ਹੈ, ਜਿਸ ਵਿੱਚ ਵਾਮਿਕਾ ਗੱਬੀ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੇ ਹਨ । ਗੀਤ ਜੱਸੜ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਹ ਗੀਤ ਜੱਸੜ ਦੇ ਐਲਬਮ ਮਾਈ ਪਰਾਈਡ ਦਾ ਹੀ ਹਿੱਸਾ ਹੈ । https://www.instagram.com/p/CDboyo1gte0/ ਗੀਤ ਦੇ ਬੋਲ ਜੱਸੜ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਪਵ ਧਾਰੀਆ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਸ ਗੀਤ ਤੋਂ ਪਹਿਲਾਂ ਤਰਸੇਮ ਜੱਸੜ ਦੀ ਐਲਬਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿੰਨ੍ਹਾ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । https://www.instagram.com/p/CDkrprMg_S2/?igshid=7b0f1sy1rmd8

0 Comments
0

You may also like