ਕਾਕਾ ਕੌਤਕੀ ਦੀ ਆਖਰੀ ਫ਼ਿਲਮ ‘ਬੱਬਰ’ ਦਾ ਟ੍ਰੇਲਰ ਰਿਲੀਜ਼, ਕੁਝ ਮਹੀਨੇ ਪਹਿਲਾਂ ਕਾਕਾ ਕੌਤਕੀ ਦਾ ਹੋ ਗਿਆ ਸੀ ਦਿਹਾਂਤ

Written by  Shaminder   |  March 09th 2022 10:49 AM  |  Updated: March 09th 2022 10:49 AM

ਕਾਕਾ ਕੌਤਕੀ ਦੀ ਆਖਰੀ ਫ਼ਿਲਮ ‘ਬੱਬਰ’ ਦਾ ਟ੍ਰੇਲਰ ਰਿਲੀਜ਼, ਕੁਝ ਮਹੀਨੇ ਪਹਿਲਾਂ ਕਾਕਾ ਕੌਤਕੀ ਦਾ ਹੋ ਗਿਆ ਸੀ ਦਿਹਾਂਤ

ਕਾਕਾ ਕੌਤਕੀ (kaka kautki)ਜਿਸ ਦਾ ਕਿ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਆਖਰੀ ਫ਼ਿਲਮ ‘ਬੱਬਰ’  (Babbar) ਦਾ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਅੰਮ੍ਰਿਤ ਮਾਨ (Amrit Maan)  ਅਤੇ ਯੋਗਰਾਜ ਸਿੰਘ ਮੁੱਖ ਭੂਮਿਕਾ ‘ਚ ਨਿਭਾਈ ਹੈ । ਬੱਬਰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਯੋਗਰਾਜ ਸਿੰਘ ਦਾ ਖਲਨਾਇਕ ਅੰਦਾਜ਼ ਵੇਖਣ ਨੂੰ ਮਿਲਿਆ ਹੈ । ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ‘ਚ ਅੰਮ੍ਰਿਤ ਮਾਨ ਵੀ ਖਲਨਾਇਕ ਦੀ ਹੀ ਭੂਮਿਕਾ ‘ਚ ਨਜ਼ਰ ਆਉਣਗੇ ।ਇਸ ਟ੍ਰੇਲਰ ਦੀ ਸ਼ੁਰੂਆਤ ਪ੍ਰਿੰਸ ਕੰਵਲਜੀਤ ਦੀ ਆਵਾਜ਼ ਦੇ ਨਾਲ ਹੀ ਹੁੰਦੀ ਹੈ । ਜਿਸ ‘ਚ ਉਹ ਫ਼ਿਲਮ ਦੇ ਖਲਨਾਇਕ ਦੇ ਨਾਲ ਸਭ ਨੂੰ ਰੁਬਰੂ ਕਰਵਾਉਂਦੇ ਨਜ਼ਰ ਆਉਂਦੇ ਹਨ ।

Amrit Maan image From Amrit Maan Movie Babbar

ਹੋਰ ਪੜ੍ਹੋ : ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਅੱਜ ਹੈ ਜਨਮ ਦਿਨ, ਪਤੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਅਮਰ ਹੁੰਦਲ ਵੱਲੋਂ ਡਾਇਰੈਕਟਿਡ ਤੇ ਲਿਖੀ ਗਈ ਇਸ ਫਿਲਮ ਵਿੱਚ ਅੰਮ੍ਰਿਤ ਮਾਨ ਲੀਡ ਰੋਲ ‘ਚ ਯਾਨੀ ‘ਬੱਬਰ’ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਯੋਗਰਾਜ ਸਿੰਘ, ਕੁਲਜਿੰਦਰ ਸਿੰਘ ਸਿੱਧੂ, ਰਘਬੀਰ ਬੋਲੀ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਬੰਬ ਬੀਟਸ ਅਤੇ ਦੇਸੀ ਕਰਿਊ ਦਾ ਇਹ ਇੱਕਠਿਆਂ ਪਹਿਲਾ ਪ੍ਰੋਡਕਸ਼ਨ ਪ੍ਰੋਜੈਕਟ ਹੈ ਜੋ 18 ਮਾਰਚ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।

Babbar Movie image From babbar movie

ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਅੰਮ੍ਰਿਤ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਉਨ੍ਹਾਂ ਦੇ ਲਿਖੇ ਗੀਤਾਂ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਮਰਹੂਮ ਕਾਕਾ ਕੌਤਕੀ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਇਸ ਫ਼ਿਲਮ ‘ਚ ਵੀ ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਨਜ਼ਰ ਆਉਣਗੇ ।

 

View this post on Instagram

 

A post shared by Amrit Maan (@amritmaan106)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network