ਕਾਕਾ ਦਾ ਨਵਾਂ ਗੀਤ ‘MERE WARGA’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ,ਦੇਖੋ ਵੀਡੀਓ

written by Lajwinder kaur | September 21, 2021

ਪੰਜਾਬੀ ਗਾਇਕ ਕਾਕਾ KAKAਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਉਹ ਮਿੱਠਾ ਜਿਹਾ ਗੀਤ ‘ਮੇਰੇ ਵਰਗਾ’ (MERE WARGA) ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਨੇ। ਇਸ ਗੀਤ 'ਚ ਉਨ੍ਹਾਂ ਨੇ ਉਸ ਸਾਵਲੇ ਮੁੰਡੇ ਦੇ ਪੱਖ ਤੋਂ ਗਾਇਆ ਹੈ ਜੋ ਕਿ ਸੋਚਦਾ ਹੈ ਕਿ ਜਿਹੜੀ ਉਸ ਨਾਲ ਪਿਆਰ ਕਰੇਗੀ ਤਾਂ ਸ਼ਾਇਦ ਉਸ ਮੁਟਿਆਰ ਨੂੰ ਦੁੱਖ ਝਲਣ ਪੈਣਗੇ। ਇਸ ਲਈ ਉਹ ਮੁਟਿਆਰ ਨੂੰ ਕਹਿੰਦੇ ਨੇ ਮੇਰੇ ਨਾਲ ਪਿਆਰ 'ਚ ਨਾ ਪੈ। ਪਰ ਜਦੋਂ ਪਿਆਰ ਸੱਚਾ ਹੁੰਦਾ ਹੈ ਤੇ ਰੰਗ ਤੇ ਉਮਰ ਦਾ ਕੋਈ ਫਰਕ ਨਹੀਂ ਪੈਂਦਾ ਹੈ।

inside image of kaka-min Image Source -youtube

ਹੋਰ ਪੜ੍ਹੋ :  ਗਾਇਕ ਜੋਬਨ ਸੰਧੂ ਆਪਣੇ ਨਵੇਂ ਗੀਤ ‘Engagement-ਮੰਗਣੀ ਤੋਂ ਬਾਅਦ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਇਸ ਗੀਤ ਦੇ ਬੋਲ ਵੀ ਖੁਦ ਕਾਕਾ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Sukhe Muzical Doctorz ਦਾ ਸੁਣਨ ਨੂੰ ਮਿਲ ਰਿਹਾ ਹੈ। Scope Studios ਵੱਲੋਂ ਵੀਡੀਓ ਨੂੰ ਤਿਆਰ ਕੀਤਾ ਹੈ । ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕਾਕਾ ਤੇ ਫੀਮੇਲ ਮਾਡਲ ਆਕਾਂਕਸ਼ਾ ਪੁਰੀ (Akanksha Puri) । ਗਾਣੇ ਨੂੰ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।

inside image of kaka from new song mere warga-min Image Source -youtube

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਏਕਮ ਕਾਰ ਸ਼ਬਦ ਦੇ ਨਾਲ ਆਪਣੇ ਪੁੱਤਰ ਦੇ ਨਾਂਅ ਕੀਤਾ ਰਵੀਲ

‘ਕਹਿ ਲੈਣ ਦੇ’ ਗੀਤ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਗਾਇਕ ਕਾਕਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹੋ। ਉਹ ਵਿਆਹ ਦੀ ਖਬਰ, ਲਿਬਾਸ, ਟੈਪਰੇਰੀ ਪਿਆਰ, ਤੀਜੀ ਸੀਟ, ਵਰਗੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like