ਫ਼ਿਲਮ 'ਕੱਲ ਹੋ ਨਾਂ ਹੋ' ਦੀ ਚਾਈਲਡ ਆਰਟਿਸਟ ਝਨਕ ਸ਼ੁਕਲਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਵੇਖੋ ਤਸਵੀਰਾਂ

written by Pushp Raj | January 09, 2023 03:49pm

Jhanak Shukla Engagement: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ 'ਕੱਲ ਹੋ ਨਾਂ ਹੋ' ਤੇ ਟੀਵੀ ਸ਼ੋਅ 'ਕਰਿਸ਼ਮਾ ਕਾ ਕਰਿਸ਼ਮਾ ' ਫੇਮ ਅਦਾਕਾਰਾ ਝਨਕ ਸ਼ੁਕਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਝਨਕ ਸ਼ੁਕਲਾ ਨੇ ਆਪਣੇ ਬੁਆਏਫ੍ਰੈਂਡ ਸਵਪਨਿਲ ਸੁਰਯਾਵੰਸ਼ੀ ਨਾਲ ਮੰਗਣੀ ਕਰ ਲਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।

image Source : Instagram

ਝਨਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਆਪਣੇ ਮੰਗੇਤਰ ਸਵਪਨਿਲ ਤੇ ਪਰਿਵਾਰਿਕ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਅਦਾਕਾਰਾ ਦੀ ਮੰਗਣੀ ਦੇ ਸਮੇਂ ਦੀਆਂ ਹਨ।

ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਮੰਗੇਤਰ ਲਈ ਪੋਸਟ 'ਚ ਖ਼ਾਸ ਕੈਪਸ਼ਨ ਵੀ ਦਿੱਤਾ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, " ਆਖ਼ਿਰਕਾਰ ਇਸ ਆਫੀਸ਼ਅਲ ਬਣਾ ਰਹੀ ਹਾਂ। ਰੋਕਾ ਹੋ ਗਿਆ ਹੈ। "

image Source : Instagram

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਝਨਕ ਆਪਣੇ ਘਰ ਵਿੱਚ ਹੀ ਮੰਗੇਤਰ ਸਵਪਨਿਲ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ। ਝਨਕ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਇਸ ਦੇ ਨਾਲ ਪੀਲੇ ਰੰਗ ਦਾ ਦੁੱਪਟਾ ਕੈਰੀ ਕੀਤਾ ਹੈ। ਦੱਸ ਦਈਏ ਕਿ ਝਨਕ ਦੇ ਮੰਗੇਤਰ ਸਵਪਨਿਲ ਇੱਕ ਫਿੱਟਨੈਸ ਕੋਚ ਹੈ।

ਝਨਕ ਦੀ ਇਸ ਪੋਸਟ 'ਤੇ ਬਾਲੀਵੁੱਡ ਤੇ ਟੀਵੀ ਜਗਤ ਦੀ ਕਈ ਮਸ਼ਹੂਰ ਹਸਤਿਆਂ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ। ਸੈਲਬਸ ਦੇ ਨਾਲ-ਨਾਲ ਫੈਨਜ਼ ਵੀ ਅਦਾਕਾਰ ਨੂੰ ਮੰਗਣੀ ਦੀ ਵਧਾਈ ਦਿੰਦੇ ਹੋਏ ਨਜ਼ਰ ਆਏ।

image Source : Instagram

ਹੋਰ ਪੜ੍ਹੋ: ਭਾਰਤੀ ਫੌਜੀਆਂ ਨੇ ਹਿਮਾਲਿਆ 'ਤੇ ਅਭਿਨੇਤਾ ਸੋਨੂੰ ਸੂਦ ਨੂੰ ਦਿੱਤਾ ਸਪੈਸ਼ਲ ਟ੍ਰਿਬਿਊਟ, ਅਦਾਕਾਰ ਨੇ ਤਸਵੀਰ ਕੀਤੀ ਸ਼ੇਅਰ

ਦੱਸ ਦਈਏ ਕਿ ਬਤੌਰ ਚਾਈਲਡ ਆਰਟਿਸਟ ਕਾਮਯਾਬੀ ਹਾਸਿਲ ਕਰਨ ਵਾਲੀ ਝਨਕ ਨੇ 15 ਸਾਲ ਦੀ ਉਮਰ 'ਚ ਐਕਟਿੰਗ ਕਰੀਅਰ ਤੋਂ ਸੰਨਿਆਸ ਲੈ ਲਿਆ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਟੀਵੀ ਜਗਤ 'ਚ ਪ੍ਰਸਿੱਧੀ ਹਾਸਿਲ ਕਰਨ ਦੇ ਬਾਵਜੂਦ ਉਹ ਆਪਣੀ ਪੜ੍ਹਾਈ ਨੂੰ ਪਹਿਲ ਦਿੰਦੀ ਹੈ, ਇਸ ਲਈ ਉਸ ਨੇ ਟੀਵੀ ਤੋਂ ਬ੍ਰੇਕ ਲਿਆ।

You may also like