Advertisment

ਸੋਨਮ ਬਾਜਵਾ ਮੰਗ ਰਹੀ ਹੈ ਕਾਲਾ ਸੂਟ ਉਹ ਵੀ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ

author-image
By Shaminder
New Update
ਸੋਨਮ ਬਾਜਵਾ ਮੰਗ ਰਹੀ ਹੈ ਕਾਲਾ ਸੂਟ ਉਹ ਵੀ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ
Advertisment
ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਦਾ ਗੀਤ ਸੂਟ ਕਾਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਮੰਨਤ ਨੂਰ ਨੇ । ਜੀ ਹਾਂ ਉਹੀ ਮੰਨਤ ਨੂਰ ਜਿਸ ਨੇ ਲੌਂਗ ਲਾਚੀ ਗੀਤ ਗਾਇਆ ਸੀ । ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱੱਧੂ ਨੇ । ਜਦ ਕਿ ਫ਼ਿਲਮ 'ਚ ਮੁੱਖ ਭੂਮਿਕਾ 'ਚ ਸੋਨਮ ਬਾਜਵਾ,ਐਮੀ ਵਿਰਕ,ਗੁਰਪ੍ਰੀਤ ਘੁੱਗੀ,ਬੀਐੱਨ ਸ਼ਰਮਾ,ਨਿਰਮਲ ਰਿਸ਼ੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਉਸ ਜ਼ਮਾਨੇ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਮੁਕਲਾਵੇ ਤੋਂ ਪਹਿਲਾਂ ਕਿਸੇ ਮੁੰਡੇ ਨੂੰ ਉਸ ਦੀ ਘਰਵਾਲੀ ਤੇ ਕਿਸੇ ਕੁੜੀ ਨੂੰ ਉਸ ਦੇ ਘਰਵਾਲੇ ਦਾ ਮੂੰਹ ਦੇਖਣ ਦੀ ਆਜ਼ਾਦੀ ਨਹੀਂ ਸੀ । ਇਹ ਫ਼ਿਲਮ ਰੌਮਾਂਟਿਕ ਹੋਣ ਦੇ ਨਾਲ ਨਾਲ ਕਮੇਡੀ ਨਾਲ ਭਰਪੂਰ ਹੈ ।  ਇਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। sonam bajwa and ammy virk starer movie Muklawa trailer out tomorrow sonam bajwa and ammy virk starer movie Muklawa trailer out tomorrow  
Advertisment

Stay updated with the latest news headlines.

Follow us:
Advertisment
Advertisment
Latest Stories
Advertisment