ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰਦਾ ਹੈ 'ਕਲੰਕ' ਫ਼ਿਲਮ ਦਾ ਟਰੇਲਰ, ਦੇਖੋ ਵੀਡਿਓ   

Written by  Rupinder Kaler   |  April 03rd 2019 06:21 PM  |  Updated: April 03rd 2019 06:21 PM

ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰਦਾ ਹੈ 'ਕਲੰਕ' ਫ਼ਿਲਮ ਦਾ ਟਰੇਲਰ, ਦੇਖੋ ਵੀਡਿਓ   

ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫ਼ਿਲਮ 'ਕਲੰਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਧਰਮਾ ਪ੍ਰੋਡਕਸ਼ਨ ਨੇ ਇਸ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਤੇ ਗਾਣੇ ਰਿਲੀਜ਼ ਕੀਤੇ ਸਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਫ਼ਿਲਮ ਦੇ ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਆਲਿਆ ਭੱਟ ਦੇ ਦਮਦਾਰ ਡਾਇਲੌਗ ਤੋਂ ਹੁੰਦੀ ਹੈ। ਇਸ ਡਾਈਲੌਗ ਦੇ ਨਾਲ ਹੀ ਫ਼ਿਲਮ ਦੀ ਪੂਰੀ ਕਹਾਣੀ ਦਾ ਅੰਦਾਜ਼ਾ ਹੋ ਜਾਂਦਾ ਹੈ । ਇਸ ਟਰੇਲਰ ਵਿੱਚ ਜ਼ਬਰਦਸਤ ਲਵ ਟ੍ਰਾਈਐਂਗਲ ਦਿਖਾਇਆ ਗਿਆ ਹੈ ਜਿਸ ਨਾਲ ਕਹਾਣੀ ਕੁਝ ਬਦਲਦੀ ਨਜ਼ਰ ਆ ਰਹੀ ਹੈ।

https://www.youtube.com/watch?v=p4Z_ueeT_XQ

ਫ਼ਿਲਮ 'ਚ ਸ਼ਾਹਰੁਖ ਤੇ ਕਾਜਲ ਦੀ ਸੂਪਰਹਿੱਟ ਫ਼ਿਲਮ 'ਡੀਡੀਐਲਜੇ' ਦਾ ਟ੍ਰੇਨ ਵਾਲਾ ਸੀਨ ਵੀ ਰੀਕ੍ਰਿਏਟ ਕੀਤਾ ਗਿਆ ਹੈ ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ। ਅਭਿਸ਼ੇਕ ਵਰਮਨ ਦੀ ਡਾਇਰੈਕਸ਼ਨ 'ਚ ਬਣੀ 'ਕਲੰਕ' 19 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ 'ਚ 19 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਦਿਕਸ਼ਿਤ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network