ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਨੇ ਇੱਕ ਰਿਆਲਟੀ ਸ਼ੋਅ ਦੌਰਾਨ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਜੋੜੀ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ । ਇਹੀ ਕਾਰਨ ਹੈ ਕਿ ਜਦੋਂ ਇਸ ਜੋੜੀ ਦੇ ਨਵੇਂ ਗਾਣੇ ‘ਕੱਲਾ ਸੋਹਣਾ ਨਹੀਂ’ ਦਾ ਐਲਾਨ ਹੋੋਇਆ ਸੀ ਤਾਂ ਦੋਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਰਿਹਾ ਤੇ ਹੁਣ ਇਹ ਗਾਣਾ ਰਿਲੀਜ਼ ਹੋ ਚੁੱਕਿਆ ਹੈ । ਇਸ ਗਾਣੇ ਨੁੰ ਹਿਮਾਂਸ਼ੀ ਤੇ ਆਸਿਮ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਇਸ ਗਾਣੇ ਨੂੰ ਨੇਹਾ ਕੱਕੜ ਨੇ ਆਪਣੀ ਆਵਾਜ਼ ਦਿੱਤੀ ਹੈ । ਬੱਬੂ ਨੇ ਇਸ ਗਾਣੇ ਨੂੰ ਲਿਖਿਆ ਹੈ ਤੇ ਅੰਸ਼ੂਲ ਗਰਗ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ । ਇਸ ਗਾਣੇ ਵਿੱਚ ਹਿਮਾਂਸ਼ੀ ਤੇ ਆਸਿਮ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਉਹਨਾਂ ਦੀ ਨੋਕ ਝੋਕ ਨੇ ਇਸ ਗਾਣੇ ਵਿੱਚ ਜਾਨ ਭਰ ਦਿੱਤੀ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਨੇ ਸਭ ਦੇ ਸਾਹਮਣੇ ਕਬੂਲ ਕੀਤਾ ਸੀ ਕਿ ਉਹ ਹਿਮਾਂਸ਼ੀ ਨੂੰ ਪਿਆਰ ਕਰਦੇ ਹਨ । ਇਸ ਜੋੜੀ ਦੇ ਰਿਸ਼ਤੇ ਤੇ ਕਈ ਸਵਾਲ ਵੀ ਖੜੇ ਹੋਏ ਸਨ ਪਰ ਅੱਜ ਇਹ ਜੋੜੀ ਇੱਕ ਦੂਜੇ ਦੇ ਨਾਲ ਹੈ ਤੇ ਦੋਹਾਂ ਦੇ ਪ੍ਰਸ਼ੰਸ਼ਕ ਇਹ ਕਾਮਨਾ ਕਰ ਰਹੇ ਹਨ ਕਿ ਇਹ ਜੋੜੀ ਬਣੀ ਰਹੇ ।