ਕਮਾਲ ਆਰ ਖਾਨ ਨੇ ਮੀਕਾ ਸਿੰਘ ’ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ ਮੇਰੇ ਤਰਲੇ ਕੱਢਦਾ ਸੀ ਮੀਕਾ

written by Rupinder Kaler | June 14, 2021

ਮੀਕਾ ਸਿੰਘ ਤੇ ਕਮਾਲ ਆਰ ਖਾਨ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਮੀਕਾ ਸਿੰਘ ਨੇ ਆਪਣੇ ਯੂਟਿਊਬ ਚੈਨਲ 'ਤੇ ਕਮਾਲ ਲਈ 'ਕੇਆਰਕੇ ਕੁੱਤਾ' ਗਾਣਾ ਰਿਲੀਜ਼ ਕੀਤਾ ਹੈ। ਇਸ ਗਾਣੇ ਦੇ ਬੋਲ ਕੇਆਰਕੇ ਲਈ ਬਹੁਤ ਇਤਰਾਜ਼ਯੋਗ ਹਨ ਜਿਸ ਨੂੰ ਸੁਣ ਕੇ ਉਹ ਭੜਕ ਗਏ ਹਨ ।ਇਸ ਸਭ ਦੇ ਚਲਦੇ ਕਮਾਲ ਨੇ ਮੀਕਾ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ।

mika singh Pic Courtesy: Instagram

ਹੋਰ ਪੜ੍ਹੋ :

ਮਟਰ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੇ, ਇਸ ਦੇ ਹੋਰ ਵੀ ਹਨ ਕਈ ਫਾਇਦੇ

Pic Courtesy: Instagram

ਉਨ੍ਹਾਂ ਨੇ ਇਕ ਵੀਡੀਓ ਰਿਲੀਜ਼ ਕਰ ਕੇ ਮੀਕਾ 'ਤੇ ਦੋਸ਼ ਲਾਇਆ ਹੈ ਕਿ ਸਿੰਗਰ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਕਿਹਾ ਸੀ ਕਿ ਪਲੀਜ਼ ਮੈਨੂੰ ਆਪਣੀ ਬਰਥਡੇ ਪਾਰਟੀ 'ਚ ਬੁਲਾ ਲਵੋ ਨਾਲ ਹੀ ਇਹ ਵੀ ਕਿਹਾ ਕਿ ਮੀਕਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮੇਰੇ ਲਈ ਦੁਬਈ 'ਚ ਕੰਸਰਟ ਆਰੇਂਜ ਕਰਵਾ ਦਿਓ। ਸ਼ੇਅਰ ਕੀਤੇ ਵੀਡੀਓ 'ਚ ਕੇਆਰਕੇ ਦੱਸ ਰਹੇ ਹਨ ਕਿ ਮੀਕਾ ਨੇ ਇਕ ਵਾਰ ਮੀਡੀਆ ਨੂੰ ਕਿਹਾ ਸੀ ਕਿ ਉਹ ਮੇਰੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਏ ਤੇ ਵਿਵੇਕ ਓਬਰਾਏ ਦੇ ਸਾਹਮਣੇ ਮੈਨੂੰ ਗਾਲ੍ਹਾਂ ਕੱਢੀਆਂ।

Mika Singh Pic Courtesy: Instagram

 

ਇਨ੍ਹਾਂ ਬੇਕਾਰ ਪੱਤਰਕਾਰਾਂ ਨੂੰ ਵਿਵੇਕ ਤੋਂ ਇਸ ਦੀ ਪੁਸ਼ਟੀ ਕਰਨ ਲਈ ਕਹਿਣਾ ਚਾਹੀਦਾ ਸੀ, ਕਿਉਂਕਿ ਉਹ ਅਸਲ 'ਚ ਉੱਥੇ ਸੀ। ਅਸਲ 'ਚ ਹੋਇਆ ਇਹ ਸੀ ਕਿ ਮੈਂ ਉਸ ਨੂੰ (ਮੀਕਾ) ਨਹੀਂ ਬੁਲਾਇਆ ਸੀ। ਉਸ ਨੇ ਮੈਨੂੰ ਫੋਨ ਕੀਤਾ ਤੇ ਫੋਨ 'ਤੇ ਰੋਇਆ ਭਰਾ ਮੈਂ ਤੁਹਾਡਾ ਗੁਆਂਢੀ ਹਾਂ ਤੇ ਤੁਸੀਂ ਮੈਨੂੰ ਜਨਮ ਦਿਨ ਦੀ ਪਾਰਟੀ 'ਚ ਬੁਲਾਇਆ ਨਹੀਂ ਹੈ।

 

0 Comments
0

You may also like