ਕਮਾਲ ਆਰ ਖਾਨ ਨੇ ਗਾਇਕ ਮੀਕਾ ਸਿੰਘ ਨੂੰ ਦਿੱਤੀ ਧਮਕੀ

written by Rupinder Kaler | June 11, 2021

ਕਮਾਲ ਆਰ ਖਾਨ ਤੇ ਗਾਇਕ ਮੀਕਾ ਸਿੰਘ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਜਿੱਥੇ ਮੀਕਾ ਸਿੰਘ ਕੇਆਰਕੇ 'ਤੇ ਇੱਕ ਗਾਣਾ ਰਿਲੀਜ਼ ਕਰਨ ਜਾ ਰਹੇ ਹਨ ਉੱਥੇ ਕਮਾਲ ਆਰ ਖ਼ਾਨ ਨੇ ਮੀਕਾ ਸਿੰਘ ਨੂੰ ਚੈਲੇਂਜ ਕੀਤਾ ਹੈ ਕਿ ਉਹ ਗਾਣਾ ਰਿਲੀਜ਼ ਕਰਕੇ ਦਿਖਾਉਣ । ਬੁੱਧਵਾਰ ਨੂੰ ਮੀਕਾ ਸਿੰਘ ਨੇ ਆਪਣੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ। ਹੋਰ ਪੜ੍ਹੋ : ਦਿਲੀਪ ਕੁਮਾਰ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ, ਸਾਇਰਾ ਬਾਨੋ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਇਸ ਗਾਣੇ ਦਾ ਸਿਰਲੇਖ ਹੈ #KRKKutta ਹੈ। ਮੀਕਾ ਸਿੰਘ ਨੇ ਲਿਖਿਆ, "ਹਾਂ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ?" ਇਸ ਲਈ, ਕੇਆਰਕੇ ਨੇ ਉਸ ਨੂੰ ਉੱਤਰ ਦਿੱਤਾ, "ਤੁਸੀਂ ਇੰਨੇ ਭੌਂਕਦੇ ਕਿਉਂ ਹੋ? ਜੇ ਤੁਸੀਂ ਗਾਣਾ ਜਾਰੀ ਕਰਨਾ ਚਾਹੁੰਦੇ ਹੋ, ਤਾਂ ਡਰੋ ਨਾ, ਬੇਫ਼ਿਕਰ ਹੋ ਕੇ ਜਾਰੀ ਕਰੋ! ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਗਾਣਾ ਰਿਲੀਜ਼ ਕਰੋ! ਫੇਰ ਦੇਖੋ!" ਇਸ ਤੋਂ ਪਹਿਲਾਂ ਗਾਇਕ ਮੀਕਾ ਸਿੰਘ ਕੇਆਰਕੇ ਦੇ ਘਰ ਪਹੁੰਚੇ ਸਨ। mika singh ਮੀਕਾ ਨੇ ਕੇਆਰਕੇ ਨੂੰ ਆਪਣਾ ‘ਪੁੱਤਰ’ ਦੱਸਦਿਆਂ ਕਿਹਾ ਕਿ ਉਨ੍ਹਾਂ ਵਿਚਕਾਰ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਇਸ ਵੀਡੀਓ ਨੂੰ ਫੈਨਜ਼ ਕਲੱਬ ਦੇ ਪੇਜ 'ਤੇ ਸਾਂਝਾ ਕੀਤਾ ਗਿਆ ਸੀ। ਮੀਕਾ ਨੇ ਦਾਅਵਾ ਕੀਤਾ ਕਿ ਕੇਆਰਕੇ ਨੇ ਉਸ ਦੇ ਘਰ ਦੇ ਬਾਹਰ ਤੋਂ ਨੇਮ ਪਲੇਟ ਹਟਾ ਦਿੱਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਆਰਕੇ ਤੇ ਮੀਕਾ ਸਿੰਘ ਦਾ ਇਹ ਵਿਵਾਦ ਸਲਮਾਨ ਖ਼ਾਨ ਤੋਂ ਸ਼ੁਰੂ ਹੋਇਆ ਸੀ ।

0 Comments
0

You may also like