ਕਮਾਲ ਆਰ ਖ਼ਾਨ ਨੇ ਦੇਸ਼ ਛੱਡਣ ਦੀ ਦਿੱਤੀ ਧਮਕੀ, ਕਿਹਾ ਪਰੇਸ਼ਾਨ ਕੀਤਾ ਤਾਂ ਬਾਲੀਵੁੱਡ ਸਿਤਾਰਿਆਂ ਦੀਆਂ ਵੀਡੀਓ ਲੀਕ ਕਰਾਂਗਾ

written by Rupinder Kaler | June 05, 2021

ਸਲਮਾਨ ਖਾਨ ਨਾਲ ਪੰਗਾ ਲੈਣ ਵਾਲੇ ਕਮਾਲ ਆਰ ਖ਼ਾਨ ਨੇ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਕਮਾਲ ਆਰ ਖ਼ਾਨ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਬਾਲੀਵੁੱਡ ਦੇ ਕੁਝ ਲੋਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਰਕੇ ਉਹ ਇਥੋਂ ਹਮੇਸ਼ਾ ਲਈ ਚਲੇ ਜਾਣਗੇ। ਇਸ ਦੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੰਦੇ ਹੋਏ ਉਸ ਨੇ ਕਿਹਾ ਕਿ ਜੇ ਉਸ ਨੂੰ ਹੋਰ ਪਰੇਸ਼ਾਨ ਕੀਤਾ ਗਿਆ ਤਾਂ ਉਹ ਉਹਨਾਂ ਦੀਆਂ ਵੀਡੀਓਜ਼ ਲੀਕ ਕਰ ਦੇਵੇਗਾ ,ਜੋ ਉਸ ਕੋਲ ਹਨ। ਕਮਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ “ਮੈਂ ਫਿਲਮਾਂ ਦੀ ਸਮੀਖਿਆ ਨੂੰ ਰੋਕਣ ਦੇ ਬਹੁਤ ਨੇੜੇ ਸੀ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਲੰਮਾ ਪੈ ਗਿਆ ਹਾਂ। ਹੋਰ ਪੜ੍ਹੋ : ਵਿਟਾਮਿਨ ਸੀ ਦੀ ਕਮੀ ਨਾਲ ਕਈ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ ਮੈਨੂੰ ਲਗਦਾ ਹੈ, ਮੈਂ ਹਮੇਸ਼ਾ ਲਈ ਬਹੁਤ ਦੂਰ ਚਲਾ ਗਿਆ ਹਾਂ,ਕਿਉਂਕਿ ਮੇਰੇ ਕੋਲ ਹੁਣ ਸੰਘਰਸ਼ ਕਰਨ ਦੀ ਉਮਰ ਨਹੀਂ ਹੈ। ਜਿਸ ਤਰ੍ਹਾਂ ਬਾਲੀਵੁੱਡ ਦੇ ਲੋਕ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ, ਮੈਂ ਐਮ.ਐਫ. ਹੁਸੈਨ ਦੀ ਤਰ੍ਹਾਂ ਸਦਾ ਲਈ ਭਾਰਤ ਛੱਡ ਸਕਦਾ ਹਾਂ ਤਾਂ ਕਿ ਮੈਨੂੰ ਕਿਸੇ ਵੀ ਕੇਸ ਦਾ ਸਾਹਮਣਾ ਨਾ ਕਰਨਾ ਪਵੇ। ਉਸਨੇ ਅੱਗੇ ਕਿਹਾ ਕਿ ਬਾਲੀਵੁੱਡ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੈਨੂੰ ਉਦੋਂ ਹੀ ਅਦਾਲਤ ਵਿਚ ਬੁਲਾ ਸਕਦੇ ਹਨ ਜਦੋਂ ਮੈਂ ਭਾਰਤ ਆਉਣਾ ਚਾਹੁੰਦਾ ਹਾਂ। ਇਕ ਵਾਰ ਜਦੋਂ ਮੈਂ ਪੱਕੇ ਤੌਰ ‘ਤੇ ਭਾਰਤ ਛੱਡ ਜਾਂਦਾ ਹਾਂ, ਕੋਈ ਵੀ ਕਾਨੂੰਨ ਮੈਨੂੰ ਫਿਲਮਾਂ ਦੀ ਸਮੀਖਿਆ ਕਰਨ ਤੋਂ ਨਹੀਂ ਰੋਕ ਸਕਦਾ ਤੇ ਬਾਲੀਵੁੱਡ ਦੇ ਲੋਕਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਪਛਤਾਵਾ ਕਰਨਾ ਪਏਗਾ ਕਿਉਂਕਿ ਭਾਈਚਾਰਾ ਖਤਮ ਹੋ ਜਾਵੇਗਾ। ਇਸ ਲਈ ਮੈਨੂੰ ਜ਼ਿਆਦਾ ਪਰੇਸ਼ਾਨ ਕਰਨਾ ਸਹੀ ਨਹੀਂ ਹੋਵੇਗਾ। ਮੇਰੇ ਕੋਲ ਬਹੁਤ ਸਾਰੀਆਂ ਵੀਡੀਓਜ਼ ਅਤੇ ਰਾਜ਼ ਹਨ, ਜੋ ਕਿ ਬਹੁਤ ਸਾਰੇ ਬਾਲੀਵੁੱਡ ਲੋਕਾਂ ਦੇ ਭੇਦ ਖੋਲ ਸਕਦੀਆਂ ਹਨ’ ।

0 Comments
0

You may also like