ਪੰਜਾਬ ਦੇ ਪਾਣੀਆਂ ਲਈ ਵਾਰਿਸ ਭਰਾਵਾਂ ਨੇ ਚੁੱਕਿਆ ਇਹ ਅਹਿਮ ਕਦਮ , ਦੇਖੋ ਵੀਡੀਓ

Written by  Lajwinder kaur   |  December 07th 2018 01:19 PM  |  Updated: December 07th 2018 05:17 PM

ਪੰਜਾਬ ਦੇ ਪਾਣੀਆਂ ਲਈ ਵਾਰਿਸ ਭਰਾਵਾਂ ਨੇ ਚੁੱਕਿਆ ਇਹ ਅਹਿਮ ਕਦਮ , ਦੇਖੋ ਵੀਡੀਓ

ਪੰਜਾਬੀ ਦੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਕਮਲ ਹੀਰ ਤੇ ਮਨਮੋਹਨ ਵਾਰਿਸ ਨੇ ਪੰਜਾਬੀ ਇੰਡਸਟਰੀ ‘ਚ ਅਪਣੀ ਵੱਖਰੀ ਥਾਂ ਬਣਾਈ ਹੋਈ ਹੈ। ਇਹਨਾਂ ਦੋਵੇ ਭਰਾਵਾਂ ਨੇ ਅਪਣੇ ਗੀਤਾਂ ਦੇ ਰਾਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਦੋਵੇਂ ਭਰਾਵਾਂ ਨੂੰ ਵੱਖਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ।kamal heer and manmohan waris latest song Pani di Hook

ਹੋਰ ਪੜ੍ਹੋ: ਪ੍ਰੀਤ ਹਰਪਾਲ ਦੇ ਨਵੇਂ ਆਉਣ ਵਾਲੇ ਗੀਤ “ਲਹਿੰਗਾ” ਦੀ ਪਹਿਲੀ ਝਲਕ ਆਈ ਸਾਹਮਣੇ

ਕਮਲ ਹੀਰ ਤੇ ਮਨਮੋਹਨ ਵਾਰਿਸ ਅਪਣੇ-ਅਪਣੇ ਫੇਸਬੁੱਕ ਅਕਾਊਂਟ ਤੋਂ ਅਪਣਾ ਨਵਾਂ ਗੀਤ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ!!’

https://www.facebook.com/iamkamalheer/posts/2186952421350166?__xts__=68.ARC7JUtSs-3zwu_vuCXlgiAuBsz66MVsinFDWB_4iXXwh3s71SVjBbblWxEOezVzRN6xc0LEEqqc91oY-w2Si1XXOhaGM6TjJter1Bxg5VAgOa9sgUTauWbAuD14pD-23nHQ-cSyRzFaCQVF84KTyMgjLsrKInmQEVn2OR1IY18rze0YuOE1CYRpt4Y8_QUpg17F5ITO58Ko5RI6uzAXYORn0d1p66DtWdkGN4YoDgoAtkidVM9t5txKedqeLzB5kRUSGPvzl6bKXs83OCzfzXQbe8X7lgN92__dMAwm5iHINn2lOxRGAUZar55opSLlvGqVxqfyEziCtMu1VmnAqEHDRQ&__tn__=-R

ਇਸ ਗਾਣੇ ਦੀ ਵੀਡੀਓ ਤੇ ਬੋਲ ਬਹੁਤ ਵਧੀਆ ਲਿਖੇ ਹੋਏ ਹਨ। ਦੋਵਾਂ ਭਰਾਵਾਂ ਨੇ ਅਪਣੀ ਗਾਇਕੀ ਰਾਹੀ ਸਮਾਜ ਨੂੰ ਬਹੁਤ ਵਧੀਆ ਮੈਸਜ ਦਿੱਤਾ ਹੈ । ਪਾਣੀ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖਰੇ ਢੰਗ ਨਾਲ ਸੰਦੇਸ਼ ਦਿੱਤਾ ਗਿਆ ਹੈ। ਪਾਣੀ ਦੀ ਹੂਕ ਗਾਣੇ ਨੂੰ ਦੋਵਾਂ ਭਰਾਵਾਂ ਨੇ ਅਪਣੀ ਆਵਾਜ਼ ਦਿੱਤੇ ਹਨ। ਮਿਊਜ਼ਿਕ ਸੰਗਤਾਰ ਵੱਲੋਂ ਦਿੱਤਾ ਹੈ। ਮੰਗਲ ਹਾਠੁਰ ਨੇ ਗੀਤ ਦੇ ਬੋਲ ਲਿਖੇ ਹਨ।

https://www.youtube.com/watch?v=af4P_sScpvk&feature=youtu.be&fbclid=IwAR3m_XR83toSL2d4TgPDGSOpfkZ0xKXaNC11kKM_1L8Pq7E4yJ72XoBuQ1k

ਦੁਨੀਆ ਦੇ ਕੋਨੇ-ਕੋਨੇ ‘ਚ ਆਪਣੀ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਹਨ ਜਿਹਨਾਂ ਦੇਸ਼ ਵਿਦੇਸ਼ਾਂ ਤੱਕ ਅਪਣੀ ਵੱਖਰੀ ਛਾਪ ਛੱਡਣ ‘ਚ ਪੂਰੀ ਤਰ੍ਹਾਂ ਸਫਲ ਰਿਹਾ ਹਨ। ਦੋਵਾਂ ਦੀ ਸੱਭਿਆਚਾਰਕ ਗਾਇਕੀ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network