ਕਮਲ ਹੀਰ ਦੀ ਇਸ ਵੀਡਿਓ ਨੂੰ ਦੇਖਕੇ ਤੁਹਾਨੂੰ ਵੀ ਆ ਜਾਵੇਗੀ ਆਪਣੇ ਪਿੰਡ ਦੀ ਯਾਦ 

written by Rupinder Kaler | May 21, 2019

ਪੰਜਾਬੀ ਵਿਰਸਾ ਪ੍ਰੋਗਰਾਮ ਨਾਲ ਦੁਨੀਆਂ ਤੇ ਮਸ਼ਹੂਰ ਵਾਰਿਸ ਭਰਾ ਆਪਣੇ ਗੀਤਾਂ ਨਾਲ ਹੀ ਨਹੀਂ ਵਿਰਸੇ ਦੀ ਸੇਵਾ ਕਰ ਰਹੇ ਬਲਕਿ ਇਹਨਾਂ ਭਰਾਵਾਂ ਦੇ ਖੂਨ ਵਿੱਚ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਰਚੀ ਹੋਈ ਹੈ । ਇਸੇ ਲਈ ਵਾਰਿਸ ਭਰਾਵਾਂ ਦੇ ਹਰ ਗੀਤ ਵਿੱਚ ਪੰਜਾਬ ਦੇ ਪਿੰਡਾਂ ਦੀ ਗੱਲ ਹੁੰਦੀ ਹੈ । ਪਿੰਡ ਦੀਆਂ ਸੱਥਾਂ ਦਾ ਜ਼ਿਕਰ ਹੁੰਦਾ ਹੈ । ਇਹਨਾਂ ਗੀਤਾਂ ਵਿੱਚ ਪੰਜਾਬੀ ਮੁੰਡੇ ਕੁੜੀ ਦੇ ਇਸ਼ਕ ਦੀ ਬਾਤ ਪਾਈ ਜਾਂਦੀ ਹੈ । https://www.instagram.com/p/BtxbwI4Dn27/ ਇਸੇ ਲਈ ਵਾਰਿਸ ਭਰਾਵਾਂ ਦਾ ਇਹ ਪ੍ਰੋਗਰਾਮ ਹਰ ਦੇਸ਼ ਵਿੱਚ ਕਾਫੀ ਮਕਬੂਲ ਹੁੰਦਾ ਹੈ । ਅਜਿਹੇ ਹੀ ਇੱਕ ਪ੍ਰੋਗਰਾਮ ਦੀ ਇੱਕ ਵੀਡਿਓ ਕਮਲ ਹੀਰ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਦੇ ਨਾਲ ਹੀ ਉਹਨਾਂ ਨੇ ਇੱਕ ਯੂਟਿਊਬ ਦਾ ਇੰਕ ਵੀ ਸ਼ੇਅਰ ਕੀਤਾ ਹੈ । ਇਸ ਲਿੰਕ ਵਿੱਚ ਉਹਨਾਂ ਦੇ ਯੂਕੇ ਦੇ ਟੂਰ ਦੇ ਛੋਟੇ ਛੋਟੇ ਕਲਿੱਪ ਹਨ । ਇਸ ਵੀਡਿਓ ਵਿੱਚ ਕਮਲ ਹੀਰ, ਸੰਗਤਾਰ, ਮਨਮੋਹਨ ਵਾਰਿਸ ਤੇ ਉਹਨਾਂ ਦੇ ਦੋ ਦੋਸਤ ਨਜ਼ਰ ਆ ਰਹੇ ਹਨ । ਇਹ ਦੋਸਤ ਵਾਰਿਸ ਭਰਾਵਾਂ ਨੂੰ ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦੇ ਹਨ, ਜਿਹੜੀਆਂ ਕਿ ਬਹੁਤ ਹੀ ਹਾਸੇ ਵਾਲੀਆਂ ਹਨ । https://www.youtube.com/watch?v=GPgY1qivneA&feature=youtu.be&fbclid=IwAR0rv8MB_Bs_zV9mQV9CMBmFfUhp7YnxUQw8XTfiCPAqjhjcwB7-e7v6Yjc ਇਹ ਉਹ ਗੱਲਾਂ ਹਨ ਜਿਹੜੀਆਂ ਕਿ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਹਨ । ਪਰ ਇਸ ਵੀਡਿਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜਿੱਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉੱਥੇ ਪਿੰਡ ਦੀ ਸੱਥ ਲੱਗ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਮੇਲਾ ਲੱਗ ਜਾਂਦਾ ਹੈ ।

0 Comments
0

You may also like