‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ’ਚ ਕਮਲ ਖ਼ਾਨ, ਦੀਪੇਸ਼ ਰਾਹੀ ਤੇ ਅਨੰਤਪਾਲ ਬਿੱਲਾ ਨੇ ਆਪਣੇ ਗੀਤਾਂ ਨਾਲ ਹਰ ਕਿਸੇ ਨੂੰ ਲਾਇਆ ਝੂਮਣ

written by Rupinder Kaler | November 21, 2020

‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ਦੀ ਹਰ ਪਾਸੇ ਰੌਣਕ ਦੇਖਣ ਨੂੰ ਮਿਲ ਰਹੀ ਹੈ । ਇੱਕ ਤੋਂ ਬਾਅਦ ਇੱਕ ਗਾਇਕ ਆਪਣੀ ਪ੍ਰਫਾਰਮੈਂਸ ਦੇ ਕੇ ਚਲੇ ਗਏ ਹਨ । ਪਰ ਗੀਤਾਂ ਦਾ ਇਹ ਕਾਰਵਾਂ ਹਾਲੇ ਵੀ ਜਾਰੀ ਹੈ । ਕਮਲ ਖ਼ਾਨ ਦੀ ਸੁਰੀਲੀ ਗਾਇਕੀ ਨੇ ਹਰ ਇੱਕ ਨੂੰ ਬੰਨ ਕੇ ਬਿਠਾ ਦਿੱਤਾ, ਜਦੋਂ ਕਿ ਦੀਪੇਸ਼ ਰਾਹੀ ਨੇ ਵੀ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਮਨ ਮੋਹ ਲਿਆ । kamal   ਇਸ ਤੋਂ ਬਾਅਦ ਅਨੰਤਪਾਲ ਬਿੱਲਾ ਨੇ ਆਪਣਾ ਗੀਤ ਦੁੱਲਾ ਭੱਟੀ ਗਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮੰਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । deepesh ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪੀਟੀਸੀ ਪੰਜਾਬੀ ’ਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ । ਤੁਹਾਡੀ ਹਰ ਸ਼ਾਮ ਨੂੰ ਮਿਊਜ਼ੀਕਲ ਬਨਾਉਣ ਲਈ ‘ਮਿਊਜ਼ਿਕ ਕੰਸਰਟ’ ਕਰਵਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਇਹ ਕੰਸਰਟ ਵੀ ਕਰਵਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੋਰੋਨਾ ਮਹਾਮਾਰੀ ਦੇ ਚਲਦੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਕਰ ਦਿੱਤੇ ਗਏ ਸਨ ਉੱਥੇ ਪੀਟੀਸੀ ਪੰਜਾਬੀ ਨੇ ਪਹਿਲਾਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ-2020’ ਤੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਕਰਵਾ ਕੇ ਇਹ ਸਾਫ ਕਰ ਦਿੱਤਾ ਹੈ ਕਿ ਐਂਟਰਟੇਨਮੈਂਟ ਦੇ ਮਾਮਲੇ ਵਿੱਚ ‘ਪੀਟੀਸੀ ਪੰਜਾਬੀ ਦਾ ਕੋਈ ਮੁਕਾਬਲਾ ਨਹੀਂ ਹੈ’।

0 Comments
0

You may also like