ਕਮਲ ਖਾਨ ਨੇ ਦਾਦਾ ਜੀ ਨਾਲ ਵੀਡੀਓ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੱਸੀਆਂ ਦਾਦਾ ਜੀ ਨਾਲ ਕੀਤੀਆਂ ਗੱਲਾਂ, ਦੇਖੋ ਵੀਡੀਓ

Written by  Aaseen Khan   |  March 20th 2019 01:06 PM  |  Updated: March 20th 2019 01:21 PM

ਕਮਲ ਖਾਨ ਨੇ ਦਾਦਾ ਜੀ ਨਾਲ ਵੀਡੀਓ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੱਸੀਆਂ ਦਾਦਾ ਜੀ ਨਾਲ ਕੀਤੀਆਂ ਗੱਲਾਂ, ਦੇਖੋ ਵੀਡੀਓ

ਕਮਲ ਖਾਨ ਨੇ ਦਾਦਾ ਜੀ ਨਾਲ ਵੀਡੀਓ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੱਸੀਆਂ ਦਾਦਾ ਜੀ ਨਾਲ ਕੀਤੀਆਂ ਗੱਲਾਂ, ਦੇਖੋ ਵੀਡੀਓ : ਪੰਜਾਬੀ ਗਾਇਕ ਕਮਲ ਖਾਨ ਜਿੰਨ੍ਹਾਂ ਨੇ ਸੰਗੀਤ ਦੁਨੀਆਂ 'ਚ ਆਪਣੀ ਮਿਹਤਨ ਨਾਲ ਵੱਡਾ ਨਾਮ ਬਣਾਇਆ ਹੈ। ਪੀਟੀਸੀ ਫਿਲਮ ਅਵਾਰਡਜ਼ 2019 'ਚ ਬੈਸਟ ਪਲੇਅ ਬੈਕ ਸਿੰਗਰ ਆਫ ਦ ਈਅਰ ਦਾ ਖਿਤਾਬ ਜਿੱਤਣ ਵਾਲੇ ਕਮਲ ਖਾਨ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਹਨਾਂ ਦੇ ਬਚਪਨ ਦਾ ਜਿਸ 'ਚ ਕਾਫੀ ਸ਼ਾਨਦਾਰ ਗੀਤ ਗਾਉਂਦੇ ਨਜ਼ਰ ਆ ਰਹੇ।

ਕਮਲ ਖਾਨ ਨੇ ਇਹ ਵੀਡੀਓ ਹੁਣ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾਂ ਕੀਤਾ ਹੈ। ਅਤੇ ਨਾਲ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਲਿਖਿਆ ਹੈ। ਉਹਨਾਂ ਲਿਖਿਆ "ਛੋਟੇ ਹੁੰਦੇ ਜਦੋਂ ਗਾਉਂਦਾ ਹੁੰਦਾ ਸੀ ਮੇਰੇ ਦਾਦਾ ਜੀ ਸਦਾਕਾਲੀ ਜੀ ਬਹੁਤ ਖੁਸ਼ ਹੁੰਦੇ ਸੀ। ਅਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਉਹ ਗਵੀਏ ਜਦੋਂ ਤੂੰ ਬੜਾ ਹੋ ਗਿਆ ਮੈਨੂੰ ਪੈਸੇ ਦਿਆ ਕਰੇਗਾਂ ਕਿ ਨਹੀਂ। ਮੈਂ ਕਹਿਣਾ ਹੰਜੀ ਬਾਈ ਜੀ। ਮੇਰੇ ਛੋਟੇ ਹੁੰਦੇ ਓ ਰੱਬ ਨੂੰ ਪਿਆਰੇ ਹੋਗੇ। ਪਰ ਆਹ ਵੀਡੀਓ 'ਚ ਉਹਨਾਂ ਨੂੰ ਦੇਖ ਕੇ ਬਚਪਨ ਯਾਦ ਆਇਆ ਤੇ ਉਹਨਾਂ ਦੀ ਗੱਲ ਵੀ...ਲਵ ਯੂ ਦਾਦਾਜੀ ਅਤੇ ਲਵ ਮਾਈ ਫੈਮਿਲੀ ਅਤੇ ਲਵ ਤੁਹਾਨੂੰ ਸਾਰਿਆਂ ਨੂੰ।"

ਹੋਰ ਵੇਖੋ : ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮਿਰ ਖਾਨ ਅਤੇ ਸਲਮਾਨ ਖਾਨ ਨੂੰ ਕੀਤਾ ਟਵੀਟ, ਤਾਂ ਆਮਿਰ ਖਾਨ ਨੇ ਕੁਝ ਇਸ ਤਰਾਂ ਦਿੱਤਾ ਜਵਾਬ

 

View this post on Instagram

 

I am that which you want so i am best for everyone❤️❤️❤️❤️

A post shared by KAMAL KHAN (@thekamalkhan) on

ਕਮਲ ਖਾਨ ਦਾ ਆਪਣੇ ਦਾਦਾ ਜੀ ਲਈ ਅਜਿਹਾ ਪਿਆਰ ਦੇਖ ਕੋਈ ਵੀ ਭਾਵੁਕ ਹੋ ਜਾਵੇਗਾ। ਕਮਲ ਖਾਨ ਨੇ ਆਪਣੀ ਗਾਇਕੀ ਦਾ ਲੋਹਾ ਅੱਜ ਬਾਲੀਵੁੱਡ ਤੋਂ ਲੈ ਕੇ ਦੁਨੀਆਂ ਭਰ ਮਨਵਾਇਆ ਹੈ। ਬਚਪਨ ਤੋਂ ਸੁਰ ਅਤੇ ਤਾਲ 'ਤੇ ਪਕੜ ਬਣਾ ਚੁੱਕੇ ਕਮਲ ਖਾਨ ਦੇ ਇਸ ਵੀਡੀਓ ਦੀਆਂ ਵੀ ਤਾਰੀਫਾਂ ਸਾਰੇ ਪਾਸੇ ਹੋ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network