ਕਮਲ ਖ਼ਾਨ ਇਸ ਦਿਨ ਲੈ ਕੇ ਹਾਜ਼ਿਰ ਹੋਣਗੇ ਗੀਤ 'ਸੋਚ-3',ਪੋਸਟਰ ਆਇਆ ਸਾਹਮਣੇ

Written by  Aaseen Khan   |  August 08th 2019 05:54 PM  |  Updated: August 08th 2019 05:56 PM

ਕਮਲ ਖ਼ਾਨ ਇਸ ਦਿਨ ਲੈ ਕੇ ਹਾਜ਼ਿਰ ਹੋਣਗੇ ਗੀਤ 'ਸੋਚ-3',ਪੋਸਟਰ ਆਇਆ ਸਾਹਮਣੇ

ਕਮਲ ਖ਼ਾਨ ਜਿੰਨ੍ਹਾਂ ਦੇ ਨਾਮ ਬਾਰੇ ਦੱਸਣ ਦੀ ਅੱਜ ਜ਼ਰੂਰਤ ਨਹੀਂ ਪੈਂਦੀ। ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਨੂੰ ਆਪਣੀ ਅਵਾਜ਼ ਨਾਲ ਦੀਵਾਨਾ ਬਨਾਉਣ ਵਾਲੇ ਕਮਲ ਖ਼ਾਨ ਆਪਣੇ ਸੁਪਰਹਿੱਟ ਗੀਤ 'ਸੋਚ' ਦਾ ਤੀਜਾ ਵਰਜ਼ਨ ਲੈ ਕੇ ਆ ਰਹੇ ਹਨ। ਜੀ ਹਾਂ ਇਸ ਤੋਂ ਪਹਿਲਾਂ ਉਹਨਾਂ ਦੇ ਗੀਤ ਸੋਚ ਅਤੇ ਸੋਚ ਦੋ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਨੂੰ ਦੇਖਦੇ ਹੋਏ ਹੁਣ ਕਮਲ ਖ਼ਾਨ ਸੋਚ 3 ਲੈ ਕੇ ਆ ਰਹੇ ਹਨ ਜਿਹੜਾ 16 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਸੋਚ 3 ਦੇ ਬੋਲ ਰਾਜਵੀਰ ਨੇ ਲਿਖੇ ਹਨ ਅਤੇ ਜਤਿੰਦਰ ਜੀਤੂ ਨੇ ਸੰਗੀਤ ਤਿਆਰ ਕੀਤਾ ਹੈ। ਸੋਚ ਦੋ ਗਾਣੇ ਲਈ ਵੀ ਇਹ ਹੀ ਟੀਮ ਸੀ ਜਦੋਂ ਕਿ ਸੋਚ ਗੀਤ ਦੇ ਬੋਲ ਸ਼ਾਹ ਅਲੀ ਦੇ ਸਨ ਅਤੇ ਸੰਗੀਤ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਸੀ।ਕਮਲ ਖ਼ਾਨ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਕਈ ਹਿੱਟ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ, ਜਿੰਨ੍ਹਾਂ ‘ਚ ਅਵਾਜ਼, ਰੱਬ ਜਾਣੇ, ਸਾਡਾ ਹਾਲ, ਦਿੱਲੀ ਸਾਰਾ, ਗੱਲ ਵੱਖ ਹੋਣ ਵਾਲੀ, ਵਰਗੇ ਗੀਤ ਸ਼ਾਮਿਲ ਹਨ।

ਹੋਰ ਵੇਖੋ : ਦੇਖੋ ਕਿੰਝ ਬੋਲੀਆਂ ਪਾ ਕੇ ਪਰਮੀਸ਼ ਵਰਮਾ ਕਰ ਰਹੇ ਨੇ ਫ਼ਿਲਮ 'ਸਿੰਘਮ' ਦੇਖਣ ਦੀ ਅਪੀਲ

ਦਰਸ਼ਕਾਂ ਵੱਲੋਂ ਉਹਨਾਂ ਦੇ ਇਸ ਗੀਤ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਹੁਣ ਖੂਬਸੂਰਤ ਅਤੇ ਸੁਰੀਲੀ ਅਵਾਜ਼ ਦੇ ਮਾਲਿਕ ਕਮਲ ਖ਼ਾਨ ਦਾ ਇਹ ਗੀਤ ਦਰਸ਼ਕਾਂ 'ਤੇ ਕਿਹੋ ਜਿਹਾ ਜਾਦੂ ਕਰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network