ਮਾਂ ਦੀ ਸਿਹਤ ਠੀਕ ਨਾ ਚੱਲਦੇ ਹੋਏ ਕਮਲ ਖ਼ਾਨ ਨੇ ਕੀਤਾ ਭਾਵੁਕ ਮੈਸੇਜ, ਪ੍ਰਸ਼ੰਸਕਾਂ ਨੂੰ ਅਰਦਾਸਾਂ ਕਰਨ ਲਈ ਕਿਹਾ

Written by  Lajwinder kaur   |  September 29th 2019 12:59 PM  |  Updated: September 29th 2019 12:59 PM

ਮਾਂ ਦੀ ਸਿਹਤ ਠੀਕ ਨਾ ਚੱਲਦੇ ਹੋਏ ਕਮਲ ਖ਼ਾਨ ਨੇ ਕੀਤਾ ਭਾਵੁਕ ਮੈਸੇਜ, ਪ੍ਰਸ਼ੰਸਕਾਂ ਨੂੰ ਅਰਦਾਸਾਂ ਕਰਨ ਲਈ ਕਿਹਾ

ਪੰਜਾਬੀ ਗਾਇਕ ਕਮਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਕੈਪਸ਼ਨ ‘ਚ ਲਿਖਿਆ, ‘ਲਵ ਯੂ ਮਾਂ...ਮਾਂ ਦੀ ਤਬੀਅਤ ਕੁਝ ਠੀਕ ਨਹੀਂ ਕੁਝ ਦਿਨਾਂ ਤੋਂ ਅਰਦਾਸ ਕਰੋ ਠੀਕ ਰਹਿਣ’

View this post on Instagram

 

Love u maa...❤️❤️❤️ur my life guys maa di Tabiat kuj theek ni Kuj dina to ardaas kreyo theek rehan??????

A post shared by KAMAL KHAN (@thekamalkhan) on

ਹੋਰ ਵੇਖੋ:ਹੜ੍ਹ ਪੀੜਤਾਂ ਲਈ ਅੱਗੇ ਆਏ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

ਜੀ ਹਾਂ ਇਸ ਤਸਵੀਰ ‘ਚ ਉਹ ਆਪਣੀ ਮਾਤਾ ਜੀ ਦੇ ਨਾਲ ਨਜ਼ਰ ਆ ਰਹੇ ਹਨ। ਹਰ ਬੱਚੇ ਲਈ ਉਸਦੀ ਮਾਂ ਰੱਬ ਹੁੰਦੀ ਹੈ ਤਾਂਹੀ ਕਿਹਾ ਜਾਂਦਾ ਹੈ ਕਿ ਮਾਂ ਦੇ ਚਰਨਾਂ ‘ਚ ਜੰਨਤ ਹੁੰਦੀ ਹੈ। ਹਰ ਬੱਚਾ ਆਪਣੇ ਮਾਪਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ। ਜਿਸ ਕਰਕੇ ਕਮਲ ਖ਼ਾਨ ਵੀ ਆਪਣੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਂ ਲਈ ਦੁਆਵਾਂ ਕਰਨ ਕੇ ਉਹ ਛੇਤੀ ਸਿਹਤਮੰਦ ਹੋ ਜਾਣ। ਇਸ ਪੋਸਟ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਮੈਂਟਸ ਰਾਹੀਂ ਕਮਲ ਖ਼ਾਨ ਨੂੰ ਹੌਂਸਲਾ ਦਿੰਦੇ ਹੋਏ ਅਰਦਾਸਾਂ ਕੀਤੀਆਂ ਨੇ ਕਿ ਮਾਤਾ ਜੀ ਛੇਤੀ ਠੀਕ ਹੋ ਜਾਣ।

ਜੇ ਗੱਲ ਕਰੀਏ ਕਮਲ ਖ਼ਾਨ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਆਪਣੇ ਸਿੰਗਲ ਟਰੈਕ ਸੱਚ 3 ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਇਆ ਸਨ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਉਹ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਜੱਦੀ ਸਰਦਾਰ ਫ਼ਿਲਮ ‘ਚ ‘ਜਾਨ ਤੋਂ ਪਿਆਰੇ’ ਗੀਤ ‘ਚ ਆਪਣੀ ਆਵਾਜ਼ ਦੇ ਜਾਦੂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਦੇ ਹੋਏ ਨਜ਼ਰ ਆਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network