ਕਮਲਹੀਰ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਵੀਡਿਓ

Written by  Shaminder   |  September 11th 2018 10:29 AM  |  Updated: September 11th 2018 10:29 AM

ਕਮਲਹੀਰ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਵੀਡਿਓ

ਮਾਪੇ ਆਪਣੇ ਬੱਚਿਆਂ ਲਈ ਬੇਸ਼ੱਕ ਸਖਤ ਹੁੰਦੇ ਨੇ ਪਰ ਮਾਪਿਆਂ ਤੋਂ ਇਲਾਵਾ ਆਪਣੇ ਬੱਚਿਆਂ ਦਾ ਭਲਾ ਕੋਈ ਨਹੀਂ ਸੋਚ ਸਕਦਾ । ਬੱਚਿਆਂ 'ਚ ਭਾਵੇਂ ਲੱਖ ਐਬ ਹੋਣ ਪਰ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ।ਮਾਪੇ ਨਾ ਸਿਰਫ ਆਪਣੇ ਬੱਚਿਆਂ ਨੂੰ ਸਹੀ ਰਾਹ ਵਿਖਾਉਂਦੇ ਨੇ ਬਲਕਿ ਹਰ ਮੰਦੇ ਪਾਸੇ ਜਾਣ ਤੋਂ ਵਰਜਦੇ ਨੇ । ਬੱਚੇ ਬੇਸ਼ੱਕ ਆਪਣੇ ਮਾਪਿਆਂ ਨੂੰ ਭੁੱਲ ਜਾਣ ,ਪਰ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਭੁਲਾਉਂਦੇ ।ਇਸੇ ਤਰ੍ਹਾਂ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਗਾਇਕ ਕਮਲਹੀਰ ਨੇ ।ਇਸ ਵੀਡਿਓ ਨੂੰ  ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ਵਾਰਿਸ ਭਰਾਵਾਂ ਨੇ ਵੈਨਕੂਵਰ ‘ਚ ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ

https://www.instagram.com/p/Bnjlf52BAF4/?hl=en&taken-by=iamkamalheer

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਤਖ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੀ ਹੈ ਅਤੇ ਕਿਵੇਂ ਹਰ ਗਲਤ ਕੰਮ ਤੋਂ ਰੋਕਦੀ ਹੈ । ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ 'ਕੈਂਠੇ ਵਾਲਾ' ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ 'ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ।

 

ਉਨ੍ਹਾਂ ਨੇ ਆਪਣੇ ਵੱਡੇ ਭਰਾ ਸੰਗਤਾਰ ਨਾਲ ਕੰਪੋਜ਼ਿਗ ਸਿੱਖੀ ਅਤੇ ਉੱਨੀ ਸੌ ਤਰਾਨਵੇਂ 'ਚ ਉਨ੍ਹਾਂ ਨੇ ਆਪਣੇ ਭਰਾ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਐਲਬਮ 'ਗੈਰਾਂ ਨਾਲ ਪੀਂਘਾ ਝੂਟਦੀਏ' ਨੂੰ ਕੰਪੋਜ਼ ਕੀਤਾ । ਉੱਨੀ ਸੌ ਨੜਿਨਵੇਂ ਤੱਕ ਉਨ੍ਹਾਂ ਨੇ ਕੰਪੋਜਿੰਗ ਦਾ ਕੰਮ ਜਾਰੀ ਰੱਖਿਆ । ਫਿਰ ਕਮਲਹੀਰ ਦੋ ਹਜ਼ਾਰ 'ਚ ਉਨ੍ਹਾਂ ਦੀ ਐਲਬਮ 'ਕਮਲੀ' ਆਈ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਜਿਸਦੀ ਉਮੀਦ ਉਨ੍ਹਾਂ ਨੇ ਕੀਤੀ ਸੀ ।ਪਰ ਦੋ ਹਜ਼ਾਰ ਦੋ 'ਚ ਆਈ ਉਨ੍ਹਾਂ ਦੀ ਐਲਬਮ 'ਮਸਤੀ' ਅਤੇ 'ਕੈਂਠੇ ਵਾਲਾ' ਨੇ ਧੁੰਮਾਂ ਪਾ ਦਿੱਤੀਆਂ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network