ਫੁੱਲਾਂ ਦੀ ਖੂਬਸੂਰਤੀ ਨੂੰ ਨਿਹਾਰਦੇ ਨਜ਼ਰ ਆਏ ਕਮਲਹੀਰ ,ਪ੍ਰਸ਼ੰਸਕਾਂ ਲਈ ਵੀਡਿਓ ਕੀਤਾ ਸਾਂਝਾ 

Written by  Shaminder   |  September 01st 2018 09:29 AM  |  Updated: September 01st 2018 09:29 AM

ਫੁੱਲਾਂ ਦੀ ਖੂਬਸੂਰਤੀ ਨੂੰ ਨਿਹਾਰਦੇ ਨਜ਼ਰ ਆਏ ਕਮਲਹੀਰ ,ਪ੍ਰਸ਼ੰਸਕਾਂ ਲਈ ਵੀਡਿਓ ਕੀਤਾ ਸਾਂਝਾ 

ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਕਮਲਹੀਰ Kamalheerਨੇ ਆਪਣਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਇੱਕ ਫੁੱਲ ਆਪਣੇ ਪ੍ਰਸ਼ੰਸਕਾਂ ਨੂੰ ਦਿਖਾ ਰਹੇ ਨੇ ।ਫੁੱਲ ਦੀ ਖੂਬਸੂਰਤੀ ਨੂੰ ਨਿਹਾਰਦੇ ਹੋਏ ਉਹ ਆਪਣੇ ਚਾਹੁਣ ਵਾਲਿਆਂ ਨੂੰ ਵੀ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਫੁੱਲ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਕੁਝ ਬੁਣਿਆ ਹੋਵੇ।ਕਮਲਹੀਰ ਕਹਿ ਰਹੇ ਨੇ ਉਹ ਹਮੇਸ਼ਾ ਸਭ ਨੂੰ ਵਧੀਆ ਚੀਜ਼ਾ ਵਿਖਾਉਂਦੇ ਨੇ ।

https://www.instagram.com/p/BnHXEFBA8go/?hl=en&taken-by=kamalheeer

ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ Song ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ 'ਕੈਂਠੇ ਵਾਲਾ' ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ 'ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ।

Waris Brothers

ਉਨ੍ਹਾਂ ਨੇ ਆਪਣੇ ਵੱਡੇ ਭਰਾ ਸੰਗਤਾਰ ਨਾਲ ਕੰਪੋਜ਼ਿਗ ਸਿੱਖੀ ਅਤੇ ਉੱਨੀ ਸੌ ਤਰਾਨਵੇਂ 'ਚ ਉਨ੍ਹਾਂ ਨੇ ਆਪਣੇ ਭਰਾ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਐਲਬਮ 'ਗੈਰਾਂ ਨਾਲ ਪੀਂਘਾ ਝੂਟਦੀਏ' ਨੂੰ ਕੰਪੋਜ਼ ਕੀਤਾ । ਉੱਨੀ ਸੌ ਨੜਿਨਵੇਂ ਤੱਕ ਉਨ੍ਹਾਂ ਨੇ ਕੰਪੋਜਿੰਗ ਦਾ ਕੰਮ ਜਾਰੀ ਰੱਖਿਆ । ਫਿਰ ਕਮਲਹੀਰ ਦੋ ਹਜ਼ਾਰ 'ਚ ਉਨ੍ਹਾਂ ਦੀ ਐਲਬਮ 'ਕਮਲੀ' ਆਈ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਜਿਸਦੀ ਉਮੀਦ ਉਨ੍ਹਾਂ ਨੇ ਕੀਤੀ ਸੀ ।ਪਰ ਦੋ ਹਜ਼ਾਰ ਦੋ 'ਚ ਆਈ ਉਨ੍ਹਾਂ ਦੀ ਐਲਬਮ 'ਮਸਤੀ' ਅਤੇ 'ਕੈਂਠੇ ਵਾਲਾ' ਨੇ ਧੁੰਮਾਂ ਪਾ ਦਿੱਤੀਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network