ਕਮਲਜੀਤ ਨੀਰੂ ਨੇ ਲੈਜੇਂਡ ਐਕਟਰ ਮੇਹਰ ਮਿੱਤਲ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | July 19, 2021

ਪੰਜਾਬੀ ਮਿਊਜ਼ਿਕ ਜਗਤ ਦੀ ਗਾਇਕਾ ਤੇ ਅਦਾਕਾਰਾ ਕਮਲਜੀਤ ਨੀਰੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਪੁਰਾਣੀ ਯਾਦਾਂ ਦੀ ਪਿਟਾਰੀ 'ਚੋਂ ਕੋਈ ਨਾ ਕੋਈ ਯਾਦ ਸਾਂਝੀ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਦੇ ਲੈਜੇਂਡ ਐਕਟਰ ਮੇਹਰ ਮਿੱਤਲ ਨੂੰ ਯਾਦ ਕਰਦੇ ਹੋਏ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

Kamaljit Image Source: Instagram
ਹੋਰ ਪੜ੍ਹੋ : ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
ਹੋਰ ਪੜ੍ਹੋ : ਬੱਬੂ ਮਾਨ ਤੋਂ ਲੈ ਕੇ ਰੇਸ਼ਮ ਸਿੰਘ ਅਨਮੋਲ ਨੇ ਕਿਸਾਨੀ ਸੰਘਰਸ਼ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਇਸ ਸਰਦਾਰ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ
kamljeet neeru post Image Source: Instagram
ਭਾਵੇਂ ਇਹ ਤਸਵੀਰ ਕੁਝ ਧੁੰਦਲੀ ਪਰ ਇਸ ਤਸਵੀਰ ਨਾਲ ਜੁੜੀ ਯਾਦ ਅਜੇ ਵੀ ਕਮਲਜੀਤ ਨੀਰੂ ਦੇ ਜ਼ਹਿਨ 'ਚ ਸਾਫ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਮੈਂ ਖੁਸ਼ਕਿਸਮਤ ਹਾਂ ਕਿ ਸਾਡੇ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਦੇ Legends ਨਾਲ ਕੰਮ ਕੀਤਾ ਹੈ.. 1986-87 ਇਕ ਦੌਰ ਦੀ ਸ਼ੂਟਿੰਗ ” ਉਸ ਦੌਰ ਦਾ ਕਾਮੇਡੀ ਰਾਜਾ..ਮੇਹਰ ਮਿੱਤਲ ਜੀ ਨਾਲ🌹। ਪ੍ਰਸ਼ੰਸਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
diljit dosanjh and karmaljeet neeru Image Source: Instagram
ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 ‘ਚ ਆਇਆ ਸੀ । ਜਿਸ ਤੋਂ ਬਾਅਦ ਕਮਲਜੀਤ ਨੀਰੂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ, ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਕਮਲਜੀਤ ਨੀਰੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸੀਟੀ ਤੇ ਸੀਟੀ ਵੱਜਦੀ’, ‘ਰੂੜਾ ਮੰਡੀ ਜਾਵੇ’ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।  
 
View this post on Instagram
 

A post shared by Kamaljit Neeru (@kamaljitneeru)

0 Comments
0

You may also like