ਕੈਂਬੀ ਰਾਜਪੁਰੀਆ ਤੇ ਅਫਸਾਨਾ ਖ਼ਾਨ ਲੈ ਕੇ ਆ ਰਹੇ ਨੇ ਡਿਊਟ ਸੌਂਗ

Written by  Lajwinder kaur   |  November 20th 2019 02:58 PM  |  Updated: November 20th 2019 02:59 PM

ਕੈਂਬੀ ਰਾਜਪੁਰੀਆ ਤੇ ਅਫਸਾਨਾ ਖ਼ਾਨ ਲੈ ਕੇ ਆ ਰਹੇ ਨੇ ਡਿਊਟ ਸੌਂਗ

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਬਹੁਤ ਜਲਦ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਵਾਰ ਉਹ ਡਿਊਟ ਸੌਂਗ ਲੈ ਕੇ ਆ ਰਹੇ ਹਨ।  ਇਹ ਗੀਤ ਇੱਕ ਸਾਹਿਬਾ ਟਾਈਟਲ ਹੇਠ ਰਿਲੀਜ਼ ਹੋਵੇਗਾ, ਜਿਸ 'ਚ ਲੋਕ ਗਾਥਾ ਮਿਰਜ਼ਾ ਸਾਹਿਬਾ ਦੀ  ਗੱਲ ਕੀਤੀ ਜਾਵੇਗੀ। ਇਸ ਨਵੀਂ ਪੇਸ਼ਕਸ਼ ‘ਚ ਉਨ੍ਹਾਂ ਦਾ ਸਾਥ ਦੇਣਗੇ ਆਪਣੀ ਆਵਾਜ਼ ਨਾਲ ਸਭ ਦਾ ਦਿਲ ਜਿੱਤਣ ਵਾਲੀ ਗਾਇਕਾ ਅਫਸਾਨਾ ਖ਼ਾਨ।

ਹੋਰ ਵੇਖੋ:ਬੇਬੇ ਬਾਪੂ ਦੀ ਸਫਲਤਾ ਤੋਂ ਬਾਅਦ ਆਰ ਨੇਤ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੇਸ਼ਕਸ਼ ‘ਰੀਲਾਂ ਵਾਲਾ ਡੈੱਕ’

ਕੈਂਬੀ ਰਾਜਪੁਰੀਆ ਨੇ ਅਫਸਾਨਾ ਖ਼ਾਨ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਡਿਊਟ ਗੀਤ ਲੈ ਕੇ ਆ ਰਹੇ ਹਨ। ਇਸ ਗਾਣੇ ‘ਚ ਦੀਪ ਜੰਡੂ ਦਾ ਮਿਊਜ਼ਿਕ ਵੱਜੇਗਾ। ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲਾ ਹੈ।

 

ਹਾਲ ਹੀ ‘ਚ ਕੈਂਬੀ ਆਪਣੇ ਨਵੇਂ ਗੀਤ ‘ਟਾਈਮ ਚੱਕਦਾ’ ਦੇ ਆਡੀਓ ਦੇ ਨਾਲ ਦਰਸ਼ਕਾਂ ਰੁ-ਬ-ਰੂ ਹੋਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਧਰ ਅਫਸਾਨਾ ਖ਼ਾਨ ਦਾ ਸਿੱਧੂ ਮੂਸੇਵਾਲਾ ਦੇ ਨਾਲ ‘ਧੱਕਾ’ ਗੀਤ ਵੀ ਲੀਕ ਹੋ ਗਿਆ ਸੀ। ਪਰ ਧੱਕਾ ਗੀਤ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦਾ ਵੀਡੀਓ ਵੀ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network