ਕੈਂਬੀ ਰਾਜਪੁਰੀਆ ਤੇ ਅਫਸਾਨਾ ਖ਼ਾਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਇੱਕ ਸਾਹਿਬਾ’, ਸੋਸ਼ਲ ਮੀਡੀਆ ‘ਤੇ ਛਾਇਆ ਗੀਤ ਦਾ ਪੋਸਟਰ

written by Lajwinder kaur | May 22, 2020

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਆਪਣਾ ਪਹਿਲਾ ਡਿਊਟ ਸੌਂਗ ਲੈ ਕੇ ਆ ਰਹੇ ਨੇ । ‘ਇੱਕ ਸਾਹਿਬਾ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਕੈਂਬੀ ਰਾਜਪੁਰੀਆ ਤੇ ਅਫਸਾਨਾ ਖ਼ਾਨ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਕੈਂਬੀ ਰਾਜਪੁਰੀਆ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।

 

View this post on Instagram

 

Yaar Mere menu Kehndey Mirza !! #kambi @deepjandu @itsafsanakhan Team believe @shardashilpa @lovishofficial Design - @simarvfx

A post shared by Kambi Rajpuria (@thekambi) on

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਕੈਂਬੀ ਰਾਜਪੁਰੀਆ ਵੱਲੋਂ ਲਿਖੇ ਗਏ ਨੇ । ਗਾਣੇ ‘ਚ ਦੀਪ ਜੰਡੂ ਵੱਲੋਂ ਦਿੱਤੀਆਂ ਸੰਗੀਤਕ ਧੁਨਾਂ ਸੁਣਨ ਨੂੰ ਮਿਲਣਗੀਆਂ । ਇਹ ਗੀਤ 26 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਦੀ ਫੈਨਜ਼ ਵੱਲੋਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

 

View this post on Instagram

 

Ik Sahiba this month aa Reha , My Fist ever Duet SONG ☺️ And Eh song da cover kar dyie ?

A post shared by Kambi Rajpuria (@thekambi) on

ਜੇ ਗੱਲ ਕਰੀਏ ਕੈਂਬੀ ਰਾਜਪੁਰੀਆ ਦੇ ਵਰਕ ਫਰੰਟ ਦੀ ਤਾਂ ਉਹ ਸੂਰਜ ਨੂੰ ਸਲਾਮਾਂ, ਚੈਲੇਂਜ਼ ਟੂ ਨਾਸਾ, ਟਾਈਮ ਚੱਕਦਾ, ਬਦਨਾਮ ਕਰ ਗਈ, ਚੰਗੇ ਦਿਨ, ਕੈਨੇਡਾ ਵਾਲੀ ਵਰਗੇ ਕਈ ਸੁਪਰ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਚੁੱਕੇ ਨੇ ।

 

0 Comments
0

You may also like