ਕਾਮਿਆ ਪੰਜਾਬੀ ਤੋਂ ਹੋਈ ਵੱਡੀ ਭੁੱਲ, ਗੋਲ ਗੱਪੇ ਖਾਣ ਦੇ ਚੱਕਰ ‘ਚ ਚਾਟ ਸਟਾਲ ‘ਤੇ ਭੁੱਲੀ ਇੱਕ ਲੱਖ ਦੀ ਰਕਮ ਨਾਲ ਭਰਿਆ ਲਿਫਾਫਾ

written by Shaminder | May 31, 2022

ਕਾਮਿਆ ਪੰਜਾਬੀ (Kamya Panjabi) ਇੱਕ ਅਜਿਹੀ ਅਦਾਕਾਰਾ (Actress) ਹੈ ਜੋ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।ਹੁਣ ਉਸ ਨੇ ਆਪਣੇ ਨਾਲ ਹੋਈ ਇੱਕ ਘਟਨਾ ਬਾਰੇ ਦੱਸਿਆ ਹੈ । ਦਰਅਸਲ ਬੀਤੇ ਦਿਨ ਉਹ ਇੰਦੌਰ ‘ਚ ਸੀ । ਜਿੱਥੋਂ ਦੀ ਮਸ਼ਹੂਰ ਚਾਟ ਅਤੇ ਗੋਲ ਗੱਪਿਆਂ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਸ ਤੋਂ ਰਹਿ ਨਹੀਂ ਹੋਇਆ ਅਤੇ ਉਹ ਗੋਲ ਗੱਪੇ ਖਾਣ ਦੇ ਲਈ ਚਾਟ ਸਟਾਲ ‘ਤੇ ਪਹੁੰਚੀ ।

Kamya Panjabi ,-mi image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ‘ਤੇ ਭਾਵੁਕ ਹੋਈ ਗਾਇਕਾ ਰੁਪਿੰਦਰ ਹਾਂਡਾ, ਕਿਹਾ ‘ਸਿੱਧੂ ਵਰਗੇ ਪੁੱਤ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਲਾਮ’

ਉਸ ਸਮੇਂ ਕਾਮਿਆ ਦੇ ਹੱਥ ‘ਚ ਇੱਕ ਲੱਖ ਰੁਪਏ ਦੀ ਰਕਮ ਦੇ ਨਾਲ ਭਰਿਆ ਹੋਇਆ ਲਿਫਾਫਾ ਸੀ । ਜਿਸ ਨੂੰ ਅਦਾਕਾਰਾ ਚਾਟ ਸਟਾਲ ‘ਤੇ ਹੀ ਭੁੱਲ ਗਈ ਸੀ ।ਉਹ ਤਸਵੀਰਾਂ ਖਿਚਵਾਉਣ ‘ਚ ਏਨੀਂ ਕੁ ਰੁੱਝ ਗਈ ਸੀ ਕਿ ਉਸ ਨੂੰ ਪੈਸਿਆਂ ਨਾਲ ਭਰੇ ਲਿਫਾਫੇ ਦਾ ਧਿਆਨ ਹੀ ਨਹੀਂ ਰਿਹਾ ।

Kamya Panjabi ,-mi image from instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੇ ਆਖਰੀ ਵਾਰ ਪੁੱਤਰ ਦਾ ਕੀਤਾ ਜੂੜਾ, ਪਿਓ ਨੇ ਸਜਾਈ ਸੂਹੀ ਦਸਤਾਰ

ਅਦਾਕਾਰਾ ਇਸ ਚਾਟ ਸਟਾਲ ਤੋਂ ਆਪਣੇ ਲਿਫਾਫੇ ਤੋਂ ਬਗੈਰ ਹੀ ਚਲੀ ਗਈ । ਜਿਸ ਤੋਂ ਬਾਅਦ ਅਦਾਕਾਰਾ ਜਦੋਂ ਆਪਣੀ ਰਿਹਾਇਸ਼ ‘ਤੇ ਪਹੁੰਚੀ ਤਾਂ ਉਸ ਨੂੰ ਆਪਣੇ ਪੈਸਿਆਂ ਦਾ ਖਿਆਲ ਆਇਆ ਤਾਂ ਉਹ ਪ੍ਰੇਸ਼ਾਨ ਹੋ ਗਈ ਅਤੇ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਪੈਸਿਆਂ ਵਾਲਾ ਲਿਫਾਫਾ ਮਿਲ ਜਾਏਗਾ ।

Kamya Panjabi

ਪਰ ਜਦੋਂ ਅਦਾਕਾਰਾ ਮੁੜ ਤੋਂ ਉਸ ਚਾਟ ਸਟਾਲ ਤੇ ਪਹੁੰਚੀ ਤਾਂ ਉਸ ਦਾ ਲਿਫਾਫਾ ਉਸੇ ਥਾਂ ‘ਤੇ ਪਿਆ ਸੀ । ਇਹ ਵੇਖ ਕੇ ਉਸ ਨੇ ਰਾਹਤ ਦਾ ਸਾਹ ਲਿਆ ।ਇਸ ਤੋਂ ਬਾਅਦ ਕਾਮਿਆ ਪੰਜਾਬੀ ਨੇ ਇੰਦੌਰ ਦੇ ਲੋਕਾਂ ਦੀ ਤਾਰੀਫ ਕੀਤੀ । ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸ਼ਲਭ ਡਾਂਗ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ ।

 

View this post on Instagram

 

A post shared by Kamya Shalabh Dang (@panjabikamya)

You may also like