ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੂੰ ਜਨਮ ਦਿਨ ‘ਤੇ ਪਤੀ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਤਸਵੀਰਾਂ ਹੋਈਆਂ ਵਾਇਰਲ

Written by  Lajwinder kaur   |  August 14th 2020 09:10 AM  |  Updated: August 13th 2020 09:54 PM

ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੂੰ ਜਨਮ ਦਿਨ ‘ਤੇ ਪਤੀ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਤਸਵੀਰਾਂ ਹੋਈਆਂ ਵਾਇਰਲ

ਟੀਵੀ ਜਗਤ ਦੀ ਬਾਕਮਾਲ ਤੇ ਖ਼ੂਬਸੂਰਤ ਅਦਾਕਾਰਾ ਕਾਮਿਆ ਪੰਜਾਬੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਕਾਮਿਆ ਪੰਜਾਬੀ ਦੇ ਪਤੀ ਸ਼ਲਭ ਡਾਂਗ ਨੇ ਉਨ੍ਹਾਂ ਦੇ ਬਰਥਡੇਅ ਨੂੰ ਬਹੁਤ ਖ਼ਾਸ ਬਣਾਇਆ ਹੈ ।

ਵਿਆਹ ਤੋਂ ਬਾਅਦ ਕਾਮਿਆ ਦਾ ਇਹ ਪਹਿਲਾ ਜਨਮ ਦਿਨ ਹੈ । ਸ਼ਲਭ ਡਾਂਗ ਨੇ ਬਹੁਤ ਹੀ ਸ਼ਾਨਦਾਰ ਕੇਕ ਦੇ ਨਾਲ ਕਾਮਿਆ ਪੰਜਾਬੀ ਨੂੰ ਜਨਮ ਦਿਨ ਦਾ ਸਰਪ੍ਰਾਈਜ਼ ਦਿੱਤਾ ਹੈ । ਕੇਕ ਉੱਤੇ ਪੰਜਾਬੀ ਮੁਟਿਆਰਾ ਦਾ ਸਟੈਚੂ ਬਣਿਆ ਹੋਇਆ ਹੈ । ਉਨ੍ਹਾਂ ਨੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਕਾਮਿਆ ਪੰਜਾਬੀ ਨੂੰ ਬਰਥਡੇਅ ਵਿਸ਼ ਕੀਤਾ ਹੈ ।

ਦੱਸ ਦਈਏ ਇਸੇ ਸਾਲ ਕਾਮਿਆ ਪੰਜਾਬੀ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਡਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਹੈ ।  ਕਾਮਿਆ ਪੰਜਾਬੀ ਦਾ ਇਹ ਦੂਜਾ ਵਿਆਹ ਹੈ । ਕਾਮਿਆ ਪੰਜਾਬੀ ਸ਼ਲਭ ਡਾਂਗ ਦੇ ਨਾਲ ਬਹੁਤ ਖੁਸ਼ ਨੇ । ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਆਪਣੀ ਮਸਤੀ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network