ਵਿਆਹ ਹੁੰਦਿਆਂ ਹੀ ਕਾਮਿਆ ਪੰਜਾਬੀ ਨੇ ਇਸ ਖ਼ਾਸ ਦੋਸਤ ਨਾਲ ਰਿਸ਼ਤੇ ਕੀਤੇ ਖ਼ਤਮ, ਸੋਸ਼ਲ ਮੀਡੀਆ 'ਤੇ ਕੀਤਾ ਅਨਫਾਲੋ  

written by Shaminder | February 13, 2020

ਕਾਮਿਆ ਪੰਜਾਬੀ ਸ਼ਲਭ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਖ਼ਾਸ ਦੋਸਤ ਦੇ ਨਾਲ ਰਿਸ਼ਤੇ ਖ਼ਤਮ ਕਰ ਲਏ ਹਨ।ਵਿਆਹ ਦੇ ਨਾਲ-ਨਾਲ ਉਨ੍ਹਾਂ ਦੀ ਇਸ ਗੱਲ ਦੀ ਵੀ ਕਾਫੀ ਚਰਚਾ ਹੋ ਰਹੀ ਹੈ । ਹੋਰ ਵੇਖੋ:ਕਾਮਿਆ ਪੰਜਾਬੀ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਆਇਆ ਸਾਹਮਣੇ,ਦੋਸਤਾਂ ਨਾਲ ਇੰਝ ਗਿੱਧਾ ਪਾ ਕੇ ਕੀਤੇ ਚਾਅ ਪੂਰੇ https://www.instagram.com/p/B8f5OtnD7eb/ ਦਰਅਸਲ ਉਨ੍ਹਾਂ ਮਨਵੀਰ ਗੁੱਜਰ ਜਿਨ੍ਹਾਂ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੋਂ ਦੋਸਤੀ ਸੀ ਅਤੇ ਅਕਸਰ ਮਨਵੀਰ ਗੁੱਜਰ ਦੇ ਨਾਲ ਉਹ ਪਾਰਟੀ 'ਚ ਨਜ਼ਰ ਆ ਜਾਂਦੇ ਸਨ,ਪਰ ਹੁਣ ਉਨ੍ਹਾਂ ਨੇ ਆਪਣੇ ਦੋਸਤ ਮਨਵੀਰ ਗੁੱਜਰ ਦੇ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਹੈ । https://www.instagram.com/p/B8agqBTjVyU/ ਜਿਸ ਦੀ ਚਰਚਾ ਜੋਰਾਂ 'ਤੇ ਹੈ,ਕਿਉਂਕਿ ਕਾਮਿਆ ਨੇ ਮਨਵੀਰ ਨੂੰ ਸੋਸ਼ਲ ਮੀਡੀਆ ਤੇ ਅਨਫਾਲੋ ਕਰ ਦਿੱਤਾ ਹੈ । ਦੱਸ ਦਈਏ ਕਿ ਮਨਵੀਰ ਗੁੱਜਰ ਨੂੰ ਕਾਮਿਆ ਨੇ ਬਿੱਗ ਬੌਸ 'ਚ ਕਾਫੀ ਸਪੋਰਟ ਕੀਤਾ ਸੀ । [embed]https://www.instagram.com/p/B2JQDG-Fy70/[/embed]

0 Comments
0

You may also like