Advertisment

ਕਾਮਿਆ ਪੰਜਾਬੀ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਆਇਆ ਸਾਹਮਣੇ,ਦੋਸਤਾਂ ਨਾਲ ਇੰਝ ਗਿੱਧਾ ਪਾ ਕੇ ਕੀਤੇ ਚਾਅ ਪੂਰੇ

author-image
By Shaminder
New Update
ਕਾਮਿਆ ਪੰਜਾਬੀ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਆਇਆ ਸਾਹਮਣੇ,ਦੋਸਤਾਂ ਨਾਲ ਇੰਝ ਗਿੱਧਾ ਪਾ ਕੇ ਕੀਤੇ ਚਾਅ ਪੂਰੇ
Advertisment
ਕਾਮਿਆ ਪੰਜਾਬੀ ਦੀ ਗ੍ਰੈਂਡ ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਇਸ ਦੇ ਨਾਲ ਹੀ ਕੁਝ ਵੀਡੀਓ ਵੀ ਸਾਹਮਣੇ ਆਏ ਹਨ । ਜਿਸ 'ਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਕਾਮਿਆ ਪੰਜਾਬੀ ਨੇ ਰਿਸੈਪਸ਼ਨ 'ਤੇ ਡਾਰਕ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ ਜਦੋਂਕਿ ਸ਼ਲਭ ਵੀ ਸਟਾਈਲਿਸ਼ ਲੁੱਕ 'ਚ ਨਜ਼ਰ ਆਏ ।ਕਾਮਿਆ ਗੋਲਡ ਦੇ ਗਹਿਣਿਆਂ ਨਾਲ ਲੱਦੀ ਹੋਈ ਅਤੇ ਆਪਣੀ ਮਾਂਗ 'ਚ ਸੰਧੂਰ ਭਰੇ ਹੋਏ ਨਜ਼ਰ ਆਈ। ਹੋਰ ਵੇਖੋ:ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਨੇ ਵਿਆਹ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ ਪਹੁੰਚ ਕੀਤਾ ਸ਼ੁਕਰਾਨਾ https://www.instagram.com/p/B8cDRD7nfPj/ ਆਪਣੇ ਦੋਸਤਾਂ ਨਾਲ ਇਸ ਮੌਕੇ 'ਤੇ ਉਨ੍ਹਾਂ ਨੇ ਡਾਂਸ ਵੀ ਕੀਤਾ । ਉਨ੍ਹਾਂ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ।ਦਸ ਦਈਏ ਕਿ ਸ਼ਲਭ ਅਤੇ ਕਾਮਿਆ ਬੀਤੇ ਦਿਨ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਹਨ । https://www.instagram.com/p/B8bs4QSnT3O/ ਦੋਨਾਂ ਦਾ ਇਹ ਦੂਜਾ ਵਿਆਹ ਹੈ ।ਕਾਮਿਆ ਪੰਜਾਬੀ ਦੀ ਪਹਿਲੇ ਵਿਆਹ ਤੋਂ ਇੱਕ ਧੀ ਵੀ ਹੈ ।ਦੋਵੇਂ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ ਅਤੇ ਕਾਮਿਆ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕਸਰ ਸ਼ਲਭ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment