ਕਾਮਿਆ ਪੰਜਾਬੀ ਬਣਨ ਜਾ ਰਹੀ ਹੈ ਲਾੜੀ,ਵਿਆਹ ਦਾ ਕਾਰਡ ਆਇਆ ਸਾਹਮਣੇ

written by Shaminder | January 20, 2020

ਕਾਮਿਆ ਪੰਜਾਬੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।ਕਾਮਿਆ ਪੰਜਾਬੀ ਸ਼ਲਭ ਡਾਂਗ ਦੇ ਨਾਲ 10 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ।ਸ਼ਲਭ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੇ ਹਨ । ਹੋਰ ਵੇਖੋ:ਕਾਮਿਆ ਪੰਜਾਬੀ ਨੇ ਆਪਣੇ ਹੋਣ ਵਾਲੇ ਪਤੀ ਨੂੰ ਇਸ ਗੱਲ ਲਈ ਦਿੱਤੀ ਵਧਾਈ,ਸ਼ਲਭ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੀ ਕਾਮਿਆ https://www.instagram.com/p/B7dTmxtDGDH/ ਵਿਆਹ ਦੇ ਇਸ ਕਾਰਡ 'ਚ ਤੁਸੀਂ ਵੇਖ ਸਕਦੇ ਹੋ ਕਿ ਫਰੰਟ 'ਤੇ ਕਾਮਿਆ ਅਤੇ ਸ਼ਲਭ ਦਾ ਨਾਂਅ ਲਿਖਿਆ ਹੋਇਆ ਹੈ ।ਦੱਸ ਦਈਏ ਕਿ ਸ਼ਲਭ ਨਾਲ ਉਨ੍ਹਾਂ ਦਾ ਦੂਜਾ ਵਿਆਹ ਹੈ ।ਉਨ੍ਹਾਂ ਦਾ ਪਹਿਲਾ ਵਿਆਹ ਬਿਜਨੇਸਮੈਨ ਬੰਟੀ ਨੇਗੀ ਨਾਲ ਹੋਇਆ ਸੀ,ਪਰ ਇਹ ਵਿਆਹ ਨਾਕਾਮ ਰਿਹਾ ਅਤੇ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਸੀ ।ਕੁਝ ਸਾਲਾਂ ਬਾਅਦ ਹੀ ਦੋਨਾਂ ਦਾ ਤਲਾਕ ਹੋ ਗਿਆ ਸੀ । https://www.instagram.com/p/B7Z7I7UDyPE/ ਪਹਿਲੇ ਪਤੀ ਤੋਂ ਉਨ੍ਹਾਂ ਦੀ ਇੱਕ ਧੀ ਵੀ ਹੈ ।ਇੱਕ ਇੰਟਰਵਿਊ 'ਚ ਕਾਮਿਆ ਨੇ ਆਪਣੀ ਲਵ ਸਟੋਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਡੇਢ ਮਹੀਨੇ ਤੱਕ ਚੈਟ ਤੋਂ ਬਾਅਦ ਸ਼ਲਭ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ । ਇਹ ਸ਼ਲਭ ਦਾ ਪਿਆਰ ਹੀ ਸੀ ਕਿ ਕਾਮਿਆ ਨੂੰ ਮੁੜ ਤੋਂ ਪਿਆਰ 'ਤੇ ਯਕੀਨ ਹੋਇਆ ।ਹੁਣ ਮੁੜ ਤੋਂ ਕਾਮਿਆ ਆਪਣੀ ਗ੍ਰਹਿਸਥ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ ।

0 Comments
0

You may also like