ਇਸ ਹਰਕਤ ਕਾਰਨ ਟਰੋਲ ਹੋਈ ਕਾਮਿਆ ਪੰਜਾਬੀ, ਅਦਾਕਾਰਾ ਨੇ ਇਸ ਤਰ੍ਹਾਂ ਟ੍ਰੋਲਰਸ ਨੂੰ ਦਿੱਤਾ ਜਵਾਬ

written by Shaminder | May 11, 2020

ਅਦਾਕਾਰਾ ਕਾਮਿਆ ਪੰਜਾਬੀ ਆਪਣੀ ਇੱਕ ਹਰਕਤ ਕਾਰਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ । ਦਰਅਸਲ ਕਾਮਿਆ ਪੰਜਾਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਪਤੀ ਅਤੇ ਬੱਚੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਲਾਕ ਡਾਊਨ ‘ਚ ਜੇ ਬੱਚਿਆਂ ਨੂੰ ਰੱਖਣਾ ਹੈ ਬਿਜ਼ੀ ਅਤੇ ਉਨ੍ਹਾਂ ਦਾ ਕਰਨਾ ਹੈ ਮਨੋਰੰਜਨ ਤਾਂ ਉਨ੍ਹਾਂ ਤੋਂ ਆਪਣੀ ਗੱਡੀ ਧਵਾ ਲਓ। https://www.instagram.com/p/B_-ElaOjSJU/ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪਤੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇਹ ਵੀ ਕਿਉਂ ਬਾਕੀ ਰਹਿ ਜਾਏ, ਵੈਸੇ ਇੱਥੇ ਗੱਡੀ ਨਾਲੋਂ ਜ਼ਿਆਦਾ ਤਾਂ ਬੱਚੇ ਹੀ ਧੁਲ ਰਹੇ ਨੇ”। ਜਿਸ ਤੋਂ ਬਾਅਦ ਟ੍ਰੋਲਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਕੁਝ ਯੂਜ਼ਰਸ ਨੇ ਉਨ੍ਹਾਂ ‘ਤੇ ਪਾਣੀ ਦੀ ਬਰਬਾਦੀ ਕਰਨ ਦਾ ਇਲਜ਼ਾਮ ਲਗਾਇਆ । ਇਸ ਵੀਡੀਓ ‘ਤੇ ਕਈਆਂ ਨੇ ਕਮੈਂਟ ਕੀਤੇ ਕਿ ਪਾਣੀ ਬਰਬਾਦ ਨਾ ਕਰੋ। https://www.instagram.com/p/B_4MSH7jBW2/ ਇਸ ਨੂੰ ਬਚਾਓ, ਜਦੋਂਕਿ ਇੱਕ ਹੋਰ ਨੇ ਆਖਿਆ ਕਿ ਇਹ ਸਮਾਂ ਪਾਣੀ ਨਾਲ ਖੇਡਣ ਦਾ ਨਹੀਂ ਹੈ । ਜਲ ਹੀ ਜੀਵਨ ਹੈ ਇਸ ਨੂੰ ਬਚਾਓ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਲੋਕ ਪਾਣੀ ਦੀ ਕਮੀ ਕਾਰਨ ਮਰ ਰਹੇ ਨੇ ਕੁਝ ਤਾਂ ਜ਼ਿੰਮੇਵਾਰੀ ਵਿਖਾਓ। ਦੱਸ ਦਈਏ ਕਿ ਇਸ ਲਾਕ ਡਾਊਨ ਦੌਰਾਨ ਕਾਮਿਆ ਪੰਜਾਬੀ ਵੀ ਆਪਣੇ ਪਤੀ ਦੇ ਨਾਲ ਘਰ ‘ਵ ਹੀ ਸਮਾਂ ਬਿਤਾ ਰਹੇ ਨੇ। ਕਾਮਿਆ ਪੰਜਾਬੀ ਨੇ ਕੁਝ ਮਹੀਨੇ ਪਹਿਲਾਂ ਹੀ ਸ਼ਲਭ ਡਾਂਗ ਦੇ ਨਾਲ ਵਿਆਹ ਕਰਵਾਇਆ ਸੀ ।

0 Comments
0

You may also like