ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

written by Shaminder | February 07, 2020

ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ।ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ  ਹੋ ਰਹੀਆਂ ਸਨ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਬੈਚਲਰ ਪਾਰਟੀ ਕੀਤੀ ਗਈ ਸੀ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਵਿਆਹ ਦੇ ਕਾਰਡ ਦੀ ਸਟੋਰੀ ਸ਼ੇਅਰ ਕੀਤੀ ਸੀ ।ਉਹ ਦਿੱਲੀ ਦੇ ਰਹਿਣ ਵਾਲੇ ਸ਼ਲਭ ਡਾਂਗ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ । ਹੋਰ ਵੇਖੋ:ਗੁਰਿਕ ਮਾਨ ਤੋਂ ਬਾਅਦ ਹੁਣ ਇਹ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ,ਸ਼ੇਅਰ ਕੀਤੀ ਕਾਰਡ ਦੀ ਸਟੋਰੀ https://www.instagram.com/p/B8ME4NfjI_C/ ਉਨ੍ਹਾਂ ਨੇ ਮਾਤਾ ਦੀ ਚੌਂਕੀ ਦੇ ਨਾਲ ਆਪਣੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਹਨ,ਇਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਰ 'ਤੇ ਸਾਂਝੀ ਕੀਤੀ ਹੈ। https://www.instagram.com/p/B8DWLc9DggA/ ਕਾਮਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ 'ਮਾਤਾ ਦੀ ਚੌਕੀ ਦੇ ਨਾਲ ਉਨ੍ਹਾਂ ਦੇ ਘਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ,ਕਾਮਿਆ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ "ਸ਼ੁਭ ਮੰਗਲ ਕਲਸ਼ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਹੁੰਦੀ ਹੈ,ਜੈ ਮਾਤਾ ਦੀ"। .

0 Comments
0

You may also like