ਰਣਜੀਤ ਬਾਵਾ ਕਹਿ ਰਹੇ ਨੇ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ ਮੈਨੂੰ ਤੇਰਿਆਂ ਗੁੱਟਾਂ ਦੇ ਮੇਚ ਲੱਗਦੇ 

Written by  Shaminder   |  December 07th 2018 11:00 AM  |  Updated: December 07th 2018 01:42 PM

ਰਣਜੀਤ ਬਾਵਾ ਕਹਿ ਰਹੇ ਨੇ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ ਮੈਨੂੰ ਤੇਰਿਆਂ ਗੁੱਟਾਂ ਦੇ ਮੇਚ ਲੱਗਦੇ 

ਰਣਜੀਤ ਬਾਵਾ 'ਵੀਕੇਂਡ' ਅਤੇ ਹੋਰ ਕਈ  ਹਿੱਟ ਗੀਤ ਦੇਣ ਤੋਂ ਬਾਅਦ ਹੁਣ ਮੁੜ ਤੋਂ ਹਾਜ਼ਰ ਹੋਏ ਨੇ ਆਪਣੇ ਨਵੇਂ ਗੀਤ ਕੰਗਣ ਨਾਲ । ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਹੋਇਆ ।ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ ਅੱਜ ਸਾਰਾ ਦਿਨ ਵੇਖ ਸਕਦੇ ਹੋ  ।ਇਸ ਗੀਤ ਦੇ ਬੋਲ ਗਿੱਲ ਰਣੌਤਾਂ ਨੇ ਲਿਖੇ ਨੇ ਜਦਕਿ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਜਗਜੀਤਪਾਲ ਸਿੰਘ ਨੇ ।

ਹੋਰ ਵੇਖੋ : ਕਿਸ ਦੇ ਨਾਲ ਨਹੀਂ ਨਿਭ ਰਹੇ ਰਣਜੀਤ ਬਾਵਾ ਦੇ ‘ਯਾਰਾਨੇ’

https://www.youtube.com/watch?v=6pxttHV4hn4

ਰਣਜੀਤ ਬਾਵਾ ਦਾ ਇਹ ਮੋਸਟ ਫੇਵਰੇਟ ਗੀਤ ਹੈ ਅਤੇ ਰਣਜੀਤ ਬਾਵਾ ਇਸ ਗੀਤ ਨੁੰ ਲੈ ਕੇ ਕਾਫੀ ਉਤਸ਼ਾਹਿਤ ਨੇ ।ਉੱਥੇ ਹੀ ਉਨ੍ਹਾਂ ਦੇ ਫੈਨਸ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ।ਪਰ ਹੁਣ ਇੰਤਜ਼ਾਰ ਦੀਆਂ ਉਹ ਘੜੀਆਂ ਹੋ ਚੁੱਕੀਆਂਂ ਨੇ ਅਤੇ ਰਣਜੀਤ ਬਾਵਾ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਰਣਜੀਤ ਬਾਵਾ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦੀ ਬੇਬੇ ਨੇ ਜਿਹੜੇ ਕੰਗਣ ਸਾਂਭ ਕੇ ਰੱਖੇ ਨੇ ਉਹ ਉਸ ਨੂੰ ਉਸ ਦੀ ਪ੍ਰੇਮਿਕਾ ਦੇ ਗੁੱਟਾਂ ਦੇ ਮੇਚ ਦੇ ਲੱਗਦੇ ਨੇ ।

ਹੋਰ ਵੇਖੋ : ‘ਵੀਕੇਂਡ’ ਕਿਸ ਨਾਲ ਮਨਾ ਰਹੇ ਨੇ ਰਣਜੀਤ ਬਾਵਾ !

Kangan - Ranjit Bawa Kangan - Ranjit Bawa

ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ' ,'ਮਿੱਟੀ ਦਾ ਬਾਵਾ' , 'ਚੰਨ ਵਰਗੀ' ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।

ATTACHMENT DETAILS ranjit-bawa-kangan-222.png December 7, 2018
ranjit-bawa-kangan-

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network