Advertisment

ਦਿਲਜੀਤ ਦੋਸਾਂਝ ਨਾਲ ਪੰਗੇ ਲੈਣੋਂ ਨਹੀਂ ਟਲ ਰਹੀ ਕੰਗਨਾ ਰਨੌਤ, ਟਵਿੱਟਰ ’ਤੇ ਇੱਕ ਵਾਰ ਫਿਰ ਭਿੜੇ ਕੰਗਨਾ ਤੇ ਦਿਲਜੀਤ

author-image
By Rupinder Kaler
New Update
ਦਿਲਜੀਤ ਦੋਸਾਂਝ ਨਾਲ ਪੰਗੇ ਲੈਣੋਂ ਨਹੀਂ ਟਲ ਰਹੀ ਕੰਗਨਾ ਰਨੌਤ, ਟਵਿੱਟਰ ’ਤੇ ਇੱਕ ਵਾਰ ਫਿਰ ਭਿੜੇ ਕੰਗਨਾ ਤੇ ਦਿਲਜੀਤ
Advertisment
ਕੰਗਨਾ ਅਤੇ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਟਵਿੱਟਰ ਤੇ ਆਹਮੋ ਸਾਹਮਣੇ ਹੋਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਕੁਝ ਦਿਨਾਂ ਤੋਂ ਟਵਿੱਟਰ ਤੇ ਸ਼ਾਂਤ ਸਨ । ਪਰ ਕੰਗਨਾ ਨੇ ਇੱਕ ਵਾਰ ਫਿਰ ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨਾਲ ਪੰਗਾ ਲੈਂਦੇ ਹੋਏ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ । ਜਿਸ ਤੋਂ ਬਾਅਦ ਦਿਲਜੀਤ ਨੇ ਕੰਗਨਾ ਨੂੰ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਤੇ ਕੰਗਨਾ ਦੀ ਬੋਲਤੀ ਬੰਦ ਕਰ ਦਿੱਤੀ। publive-image ਹੋਰ ਪੜ੍ਹੋ :
Advertisment
publive-image ਇਸ ਟਵੀਟ ਰਾਹੀਂ ਦਿਲਜੀਤ ਦੁਸਾਂਝ ਨੇ ਵੀ ਟਵਿੱਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ 'ਚ। ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਸੀ "ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। publive-image publive-image ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।" ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੱਧ ਕਰ ਰਹੇ ਹਨ। ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ 'ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ 'ਤੇ ਬਹਿਸ ਦੌਰਾਨ ਦਿਲਜੀਤ ਨੂੰ ਜੇਤੂ ਐਲਾਨਣ ਕਰਨ ਦੀ ਕੋਸ਼ਿਸ਼ ਕੀਤੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment