ਸ਼ਾਹੀਨ ਬਾਗ ਵਾਲੀ ਦਾਦੀ ’ਤੇ ਗਲਤ ਟਿੱਪਣੀ ਕਰਕੇ ਬੁਰੀ ਫਸੀ ਕੰਗਨਾ ਰਨੌਤ

Written by  Rupinder Kaler   |  December 02nd 2020 04:46 PM  |  Updated: December 02nd 2020 04:46 PM

ਸ਼ਾਹੀਨ ਬਾਗ ਵਾਲੀ ਦਾਦੀ ’ਤੇ ਗਲਤ ਟਿੱਪਣੀ ਕਰਕੇ ਬੁਰੀ ਫਸੀ ਕੰਗਨਾ ਰਨੌਤ

ਕੰਗਨਾ ਰਨੌਤ ਨੂੰ 82 ਸਾਲਾ ਔਰਤ ਬਿਲਕੀਸ ਬਾਨੋ 'ਤੇ ਆਪਣੀ ਟਿੱਪਣੀ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਨੋ ਟਾਈਮ ਰਸਾਲੇ ਦੀ 2020 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਹੈ । ਬਾਨੋ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਪ੍ਰਦਰਸਨ ਵਿੱਚ ਸ਼ਾਮਿਲ ਹੋਈ ਸੀ।

ਹੋਰ ਪੜ੍ਹੋ :

ਇਸ ਸਭ ਦੇ ਚਲਦੇ ਕੰਗਨਾ ਨੇ ਬਾਨੋ ਦੀ ਇੱਕ ਤਸਵੀਰ ਸਾਂਝੀ ਕਰਕੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਬਾਨੋ ਵਰਗੀਆਂ ਔਰਤਾਂ ਨੂੰ ਕਿਸੇ ਰੋਸ ਪ੍ਰਦਰਸ਼ਨ ਵਿੱਚ 100 ਰੁਪਏ ਭਾੜੇ ‘ਤੇ ਰੱਖਿਆ ਜਾ ਸਕਦਾ ਹੈ। ਟਾਈਮਜ਼ ਨਾਓ ਮੁਤਾਬਿਕ ਰਨੌਤ ਨੇ 29 ਨਵੰਬਰ ਨੂੰ ਟਵੀਟ ਕੀਤਾ ਸੀ। ਪੰਜਾਬ ਦੇ ਜ਼ੀਰਕਪੁਰ ਕਸਬੇ ਦੇ ਇੱਕ ਵਕੀਲ ਨੇ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਸੱਤ ਦਿਨਾਂ ਦੇ ਅੰਦਰ ਰਨੌਤ ਤੋਂ ਉਸਦੇ ਟਵੀਟ ਲਈ ਮੁਆਫੀ ਮੰਗਣ ਲਈ ਕਿਹਾ ਹੈ।

advocate-hakam-singh

ਵਕੀਲ ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਰਨੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਮੇਂ ਇਕ ਬੁੱਢੀ ਔਰਤ ਦੀ ਪਛਾਣ “ਬਿਲਕੀਸ ਦਾਦੀ” ਵਜੋਂ ਕੀਤੀ। ਬਾਨੋ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਸ਼ਾਹੀਨ ਬਾਗ ਸਥਿਤ ਆਪਣੇ ਘਰ ਸੀ ਅਤੇ ਫੋਟੋ ਵਿਚ ਦਿਖਾਈ ਨਹੀਂ ਦਿੱਤੀ ਗਈ ਸੀ।

Kangana-Ranaut

ਔਰਤ ਜਾਅਲੀ ਔਰਤ ਨਹੀਂ ਹੈ, ”ਕਾਨੂੰਨੀ ਨੋਟਿਸ ਵਿਚ ਕਿਹਾ ਗਿਆ ਹੈ। “ਉਸਦਾ ਨਾਮ ਮਹਿੰਦਰ ਕੌਰ ਹੈ ਅਤੇ ਉਹ ਪਿੰਡ ਬਹਾਦਰ ਗੜ੍ਹ ਨਾਲ ਸਬੰਧਤ ਹੈ। ਨੋਟਿਸ ਵਿਚ ਇਹ ਵੀ ਕਿਹਾ ਗਿਆ ਸੀ ਕਿ ਰਨੌਤ ਨੇ ਆਪਣੇ ਟਵੀਟ ਨਾਲ ਕਿਸਾਨਾਂ ਦੇ ਵਿਰੋਧ ਦਾ ਮਜ਼ਾਕ ਉਡਾਇਆ ਸੀ। ਇਸ ਵਿਚ ਲਿਖਿਆ ਗਿਆ ਹੈ, ''ਕਿ ਜੋ ਪ੍ਰਦਰਸ਼ਨ ਕਿਸਾਨਾਂ ਦੁਆਰਾ ਕੀਤਾ ਜਾ ਰਿਹਾ ਹੈ, ਉਹ ਲੋਕਾਂ ਨੂੰ ਕਿਰਾਏ 'ਤੇ ਲਿਆ ਕੇ ਕੀਤਾ ਜਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network