'ਮਣੀਕਰਨਿਕਾ' ਦ ਕੁਈਨ ਆਫ ਝਾਂਸੀ' ਦਾ ਦੂਜਾ ਪੋਸਟਰ ਜਾਰੀ 

Written by  Shaminder   |  October 01st 2018 01:22 PM  |  Updated: October 01st 2018 01:22 PM

'ਮਣੀਕਰਨਿਕਾ' ਦ ਕੁਈਨ ਆਫ ਝਾਂਸੀ' ਦਾ ਦੂਜਾ ਪੋਸਟਰ ਜਾਰੀ 

ਕੰਗਨਾ ਰਨੌਤ ਦੀ ਫਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋ ਚੁੱਕਿਆ ਹੈ । ਬਾਲੀਵੁੱਡ 'ਚ 'ਕੁਈਨ', 'ਤਨੁ ਵੇਡਸ ਮਨੂੰ', 'ਫੈਸ਼ਨ' ਸਣੇ ਹੋਰ ਕਈ ਫਿਲਮਾਂ 'ਚ ਕੰਮ ਕੀਤਾ ਹੈ ।ਇਨ੍ਹਾਂ ਫਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਕੰਗਨਾ ਰਨੌਤ ਆਪਣੀ ਇਸ ਨਵੀਂ ਫਿਲਮ 'ਮਣੀਕਰਨਿਕਾ' ਦ ਕੁਈਨ ਆਫ ਝਾਂਸੀ' 'ਚ ਨਜ਼ਰ ਆਏਗੀ । ਆਪਣੀ ਇਸ ਫਿਲਮ 'ਚ ਉਹ ਵੱਖਰੀ ਹੀ ਤਰ੍ਹਾਂ ਦੇ ਕਿਰਦਾਰ 'ਚ ਵਿਖਾਈ ਦੇਵੇਗੀ ।

ਹੋਰ ਵੇਖੋ :  ਸਵਰਗ ਤੋਂ ਘੱਟ ਨਹੀਂ ਕੰਗਨਾ ਰਣੌਤ ਦਾ ਆਲੀਸ਼ਾਨ ਬੰਗਲਾ, ਵੇਖੋ ਅੰਦਰੂਨੀ ਤਸਵੀਰਾਂ

ਇਸ ਫਿਲਮ ਦਾ ਦੂਜਾ ਪੋਸਟਰ ਰਿਲੀਜ ਹੋ ਚੁੱਕਿਆ ਹੈ । ਜਿਸ 'ਚ ਕੰਗਨਾ ਰਨੌਤ ਆਪਣੇ ਦੁਸਮਣਾਂ 'ਤੇ ਵਾਰ ਕਰਦੀ ਨਜ਼ਰ ਆ ਰਹੀ ਹੈ । ਇਸ ਦਾ ਟ੍ਰੇਲਰ ਅੱਜ ਰਿਲੀਜ਼ ਹੋਵੇਗਾ । ਫ਼ਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਵਾਰਾਣਸੀ ‘ਚ ਹੋਈ ਸੀ। ਇਸ ਦੇ ਨਾਲ ਹੀ ਫ਼ਿਲਮ ਦਾ ਕੁਝ ਹਿੱਸਾ ਵੀ ਮੁੜ ਸ਼ੂਟ ਕੀਤਾ ਗਿਆ ਹੈ।ਇਸ ਪੋਸਟਰ ਨੂੰ ਦੇਖ ਕੇ ਵੀ ਸਾਫ ਹੋ ਗਿਆ ਹੈ ਕਿ ਕੰਗਨਾ ਇਸ ਫ਼ਿਲਮ ‘ਚ ਰਾਣੀ ਲਕਸ਼ਮੀਬਾਈ ਦੇ ਰੋਲ ‘ਚ ਕਾਫੀ ਦਮਦਾਰ ਨਜ਼ਰ ਆਉਣ ਵਾਲੀ ਹੈ।

ਕੰਗਨਾ ਦੀ ਇਸ ਫ਼ਿਲਮ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੀ ਜਿੰਦਗੀ ‘ਤੇ ਅਧਾਰਤ ਹੈ। ਟੀਜ਼ਰ ਦੀ ਝਲਕ ਦਿਖਾਉਣ ਤੋਂ ਪਹਿਲਾਂ ਮੇਕਰਸ ਨੇ ਇਸ ਪੋਸਟਰ ਨੂੰ ਰਿਲੀਜ਼ ਕਰਕੇ ਲੋਕਾਂ ਦੀ ਫ਼ਿਲਮ ਪ੍ਰਤੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਇਸ ਫਿਲਮ 'ਚ ਇਫੈਕਟਸ 'ਤੇ ਕਾਫੀ ਪੈਸਾ ਖਰਚ ਕੀਤਾ ਗਿਆ ਹੈ ਅਤੇ ਖਬਰਾਂ ਇਹ ਵੀ ਨੇ ਕਿ ਇਹ ਫਿਲਮ ੧੨੫ ਕਰੋੜ ਦੇ ਬਜਟ ਨਾਲ ਬਣ ਰਹੀ ਹੈ ਅਤੇ ਇਹ ਫਿਲਮ ਅਗਲੇ ਸਾਲ ਛੱਬੀ ਜਨਵਰੀ ਨੂੰ ਰਿਲੀਜ਼ ਹੋਵੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network