ਕੰਗਨਾ ਰਨੌਤ ਨੇ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ ’ਤੇ ਕੀਤਾ ਬਲੌਕ

written by Rupinder Kaler | December 03, 2020

ਕੰਗਨਾ ਨੇ ਰਣਜੀਤ ਬਾਵਾ ਤੇ ਹੁਣ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ 'ਤੇ ਬਲੌਕ ਕਰ ਦਿੱਤਾ ਹੈ । ਇਸ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਕੰਗਨਾ ਦੇ ਬਲੌਕ ਕਰਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਜਿਸ ਵਿੱਚ ਲਿਖਿਆ ਹੈ- 'ਓਹ ਕਰਤਾ ਬਲੌਕ' ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ਵਿੱਚ ਕੰਗਨਾ ਨੂੰ ਲਿਖਿਆ ਸੀ ਕਿ “ਓਹ.. ਅੱਛਾ ਹੁਣ ਤੁਸੀਂ ਨਵੇਂ ਸਪੋਕਪਰਸਨ ਬਣੋਗੇ ..ਕਿਸੇ ਗੱਲ ਨੂੰ ਮਾੜਾ ਐਂਗਲ ਦੇਣਾ ਕੋਈ ਤੁਹਾਡੇ ਤੋਂ ਸਿੱਖੇ ...ਤਾਂ ਜੋ ਕੱਲ੍ਹ ਨੂੰ ਇਹ ਲੋਕ ਕੁਝ ਕਰਨ ਤਾਂ ਉਸ ਤੋਂ ਪਹਿਲਾਂ ਲੋਕਾਂ 'ਚ ਰੀਜ਼ਨ ਫੈਲਾ ਦਿੱਤਾ ਕਿ ਦੰਗੇ ਕਿਉਂ ਹੋਣਗੇ।" Kangana-Ranaut ਹੋਰ ਪੜ੍ਹੋ :

ਹਿਮਾਂਸ਼ੀ ਦੀ ਇਸੇ ਪੋਸਟ ਤੋਂ ਬਾਅਦ ਕੰਗਨਾ ਨੇ ਹਿਮਾਂਸ਼ੀ ਨੂੰ ਟਵਿੱਟਰ 'ਤੇ ਬਲੌਕ ਕਰ ਦਿੱਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਤੇ ਐਮੀ ਵਿਰਕ ਨੇ ਕੰਗਨਾ ਵੱਲੋਂ ਇੱਕ ਬਜੁਰਗ ਔਰਤ ਤੇ ਗਲਤ ਟਿੱਪਣੀ ਕਰਨ ਕਰਕੇ ਇਹ ਟਵੀਟ ਕੀਤਾ ਸੀ । ammy ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਕੰਗਨਾ ਨੂੰ ਲਿਖਿਆ ਕਿ 'ਤੁਹਾਡੇ ਅੱਗੇ ਬੇਨਤੀ ਹੈ ਕਿ ਪੰਜਾਬ ਦੀਆਂ ਮਾਂਵਾਂ ਤੇ ਭੈਣਾਂ ਬਾਰੇ ਮਾੜੇ ਸ਼ਬਦਾਂ ਦੀ ਵਰਤੋਂ ਨਾ ਕਰੋ , ਤੇ ਨਾ ਹੀ ਕਿਸਾਨਾਂ ਦੇ ਸੰਘਰਸ਼ ਨੂੰ ਡਾਇਵਰਟ ਕਰਨ ਦੀ ਬਿਆਨਬਾਜ਼ੀ ਕਰੋ। ਇਸ ਤੋਂ ਇਲਾਵਾ ਗਾਇਕ ਮੀਕਾ ਸਿੰਘ, ਅਦਾਕਾਰਾ ਸਰਗੁਣ ਮਹਿਤਾ ਸਣੇ ਕਈ ਕਲਾਕਾਰਾਂ ਨੇ ਕੰਗਨਾ ਨੂੰ ਟਵਿੱਟਰ 'ਤੇ ਜਵਾਬ ਦਿੱਤਾ।

0 Comments
0

You may also like