ਕੰਗਨਾ ਰਣੌਤ ਦੇ ਘਰ ਵੱਜਣ ਵਾਲੀ ਹੈ ਸ਼ਹਿਨਾਈ, ਪਰਿਵਾਰ ਨਾਲ ਜੰਮ ਕੇ ਕੀਤਾ ਪਹਾੜੀ ਡਾਂਸ, ਦੇਖੋ ਵੀਡੀਓ

written by Lajwinder kaur | November 10, 2019

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿਨ੍ਹਾਂ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਕੰਗਨਾ ਰਣੌਤ ਦੇ ਘਰ ਬਹੁਤ ਜਲਦ ਸ਼ਹਿਨਾਈ ਵੱਜਣ ਵਾਲੀ ਹੈ। ਹਾਲ ਹੀ ‘ਚ ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦੀ ਕੁੜਮਾਈ ਹੋਈ ਹੈ। ਜਿਸਦਾ ਇੱਕ ਵੀਡੀਓ ਕੰਗਨਾ ਦੀ ਟੀਮ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ।

ਇਸ ਵੀਡੀਓ ‘ਚ ਉਹ ਹਿਮਾਚਲ ਵਾਲਾ ਪਹਾੜੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਗੋਲਡਨ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਜੰਮ ਕੇ ਨੱਚਦੀ ਹੋਈ ਦਿਖਾਈ ਦੇ ਰਹੇ ਨੇ। ਦੱਸ ਦਈਏ ਇਹ ਹਿਮਾਚਲ ਦਾ ਫੋਕ ਡਾਂਸ ਹੈ ਜਿਸ ਨੂੰ ਨਾਟੀ ਨਾਂਅ ਤੋਂ ਜਾਣਿਆ ਜਾਂਦਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਵਾਰ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਚੁੱਕਿਆ ਹੈ।
ਜੇ ਗੱਲ ਕਰੀਏ ਕੰਗਨਾ ਦੇ ਵਰਕ ਫਰੰਟ ਦੀ ਤਾਂ ਉਹ ਜੈਲਲਿਤਾ ਦੀ ਬਾਓਪਿਕ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮ ਪੰਗਾ ‘ਚ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।  

0 Comments
0

You may also like