ਸਵਰਗ ਤੋਂ ਘੱਟ ਨਹੀਂ ਕੰਗਨਾ ਰਣੌਤ ਦਾ ਆਲੀਸ਼ਾਨ ਬੰਗਲਾ, ਵੇਖੋ ਅੰਦਰੂਨੀ ਤਸਵੀਰਾਂ

Written by  Gourav Kochhar   |  May 03rd 2018 09:01 AM  |  Updated: May 03rd 2018 09:01 AM

ਸਵਰਗ ਤੋਂ ਘੱਟ ਨਹੀਂ ਕੰਗਨਾ ਰਣੌਤ ਦਾ ਆਲੀਸ਼ਾਨ ਬੰਗਲਾ, ਵੇਖੋ ਅੰਦਰੂਨੀ ਤਸਵੀਰਾਂ

ਕੰਗਨਾ ਰਨੌਤ ਦਾ ਮਨਾਲੀ ਮੈਨਸ਼ਨ ਲਗਾਤਾਰ ਸੁੱਰਖੀਆਂ 'ਚ ਰਿਹਾ ਹੈ। ਇਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਉਸ ਵੇਲੇ ਸਿਰਫ ਬਾਹਰ ਤੋਂ ਹੀ ਇਸ ਨੂੰ ਦੇਖਿਆ ਗਿਆ ਸੀ ਪਰ ਹੁਣ ਕੰਗਨਾ ਨੇ ਆਪਣੇ ਘਰ ਦਾ ਇਕ ਫੋਟੋਸ਼ੂਟ ਕਰਾਇਆ ਹੈ। ਕੰਗਨਾ Kangana Ranaut ਦੇ ਨਵੇਂ ਘਰ ਦੀ ਤਸਵੀਰਾਂ ਆਰਕੀਟੈਕਚੁਅਲ ਡਾਈਜੈਸਟ ਇੰਡੀਆ ਮੈਗਜ਼ੀਨ ਦੇ ਮਈ ਇਸ਼ੂ ਲਈ ਕਲਿਕ ਕੀਤੀਆਂ ਗਈਆਂ ਹਨ।

kangana ranaut

ਫੋਟੋਸ਼ੂਟ ਦੀਆਂ ਤਸਵੀਰਾਂ ਕੰਗਨਾ ਰਨੌਤ ਡੇਲੀ ਨਾਮ ਦੇ ਟਵਿਟਰ ਪੇਜ ਰਾਹੀਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ਰਾਹੀਂ ਕੰਗਨਾ ਦੇ ਘਰ 'ਚ ਐਂਟਰੀ ਇਕ ਸ਼ਾਨਦਾਰ ਅਨੁਭਵ ਹੈ।

kangana ranaut

ਇਸ ਬੰਗਲੇ ਦੀ ਕੀਮਤ 30 ਕਰੋੜ ਰੁਪਏ ਹੈ। ਉਨ੍ਹਾਂ ਨੇ ਇੱਥੇ 10 ਕਰੋੜ ਦੀ ਜ਼ਮੀਨ ਖਰੀਦੀ ਸੀ ਅਤੇ ਇਸ ਤੋਂ ਬਾਅਦ ਘਰ ਬਣਵਾਇਆ ਸੀ। ਹਿਮਾਲਾ ਦੀ ਖੂਬਸੂਰਤ ਪਹਾੜ੍ਹੀਆਂ ਵਿਚਕਾਰ ਬਣੇ ਇਸ ਸ਼ਾਨਦਾਰ ਘਰ ਦੀ ਇਕ-ਇਕ ਚੀਜ਼ 'ਤੇ ਕਾਫ਼ੀ ਮਿਹਨਤ ਕੀਤੀ ਗਈ।

kangana ranaut

ਤਸਵੀਰਾਂ ਦੇਖ ਕੇ ਸਮਝ ਆਉਂਦਾ ਹੈ ਕਿ ਇਸ ਦੇ ਇੰਟੀਰਿਅਰ 'ਚ ਕੰਗਨਾ Kangana Ranaut ਅਤੇ ਉਨ੍ਹਾਂ ਦੀ ਟੀਮ ਨੂੰ ਕਿੰਨੀ ਮਿਹਨਤ ਕਰਨੀ ਪਈ ਹੋਵੇਗੀ।

kangana ranaut

ਘਰ ਨੂੰ ਰਾਇਲ ਲੁੱਕ ਦਿੱਤਾ ਗਿਆ ਹੈ। ਇਸ ਦਾ ਫਰਨੀਚਰ ਸਜਾਵਟ ਦਾ ਸਾਮਾਨ ਵੀ ਬਹੁਤ ਵਧੀਆ ਹੈ। ਤੁਹਾਨੂੰ ਜਾਨ ਕੇ ਹੈਰਾਨੀ ਹੋਵੇਗੀ ਕਿ ਇਸ ਘਰ ਦਾ ਸਾਮਾਨ ਡਿਜ਼ਾਈਨ ਕਰਨ 'ਚ 9 ਮਹੀਨੇ ਲੱਗੇ।

kangana ranaut

ਲੰਬੇ ਸਮੇਂ ਤੋਂ ਕੰਗਨਾ Kangana Ranaut ਦੇ ਇਸ ਸਪਨੇ ਦੇ ਘਰ ਨੂੰ ਤਿਆਰ ਕਰਨ 'ਚ ਲੱਗੀ ਸ਼ਬਨਮ ਨੇ ਨਵੰਬਰ 2017 ਤਾਂ ਇਹ ਘਰ ਕੰਗਨਾ ਨੂੰ ਸਪੁਰਦ ਕੀਤਾ। ਕੰਗਨਾ ਨੇ ਇਸ ਸਾਲ ਆਪਣਾ ਜਨਮਦਿਨ (23 ਮਾਰਚ) ਇਸੇ ਘਰ 'ਚ ਮਨਾਇਆ ਸੀ।

kangana ranaut

ਕੰਗਨਾ Kangana Ranaut ਨੇ ਆਪਣੇ ਜਨਮਦਿਨ 'ਤੇ 31 ਦਰੱਖਤ ਲਗਾਏ ਸਨ। ਦੱਸ ਦੇਈਏ ਕਿ ਕੰਗਨਾ Bollywood Actress ਜਲਦੀ ਹੀ ਫਿਲਮ 'ਮਣਿਕ੍ਰਣਿਕਾ' 'ਚ ਨਜ਼ਰ ਆਵੇਗੀ।

kangana ranaut kangana ranaut kangana ranaut kangana ranaut kangana ranaut


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network