ਕੰਗਨਾ ਰਨਾਵਤ ਨੇ ਜੱਸੀ ਗਿੱਲ ਨੂੰ ਕੀਤੀ ਫਲਾਇੰਗ ਕਿੱਸ, ਦੇਖੋ ਵੀਡਿਓ  

Written by  Rupinder Kaler   |  November 21st 2018 11:45 AM  |  Updated: November 21st 2018 11:45 AM

ਕੰਗਨਾ ਰਨਾਵਤ ਨੇ ਜੱਸੀ ਗਿੱਲ ਨੂੰ ਕੀਤੀ ਫਲਾਇੰਗ ਕਿੱਸ, ਦੇਖੋ ਵੀਡਿਓ  

ਜੱਸੀ ਗਿੱਲ ਅਤੇ ਨੇਹਾ ਕੱਕੜ ਦੇ ਗਾਣੇ 'ਨਿਕਲੇ ਕਰੰਟ' ਨੇ ਬਾਲੀਵੁੱਡ ਤੱਕ ਧੂਮ ਪਾਈ ਹੋਈ ਹੈ । ਇਹ ਗਾਣਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਪਸੰਦ ਆ ਰਿਹਾ ਹੈ । ਜੱਸੀ ਗਿੱਲ ਦਾ ਇਹ ਗਾਣਾ ਖਾਸ ਕਰਕੇ ਕੰਗਨਾ ਰਨਾਵਤ ਨੂੰ ਪਸੰਦ ਹੈ । ਬਾਲੀਵੁੱਡ ਦੀ ਕਿਊਨ ਕੰਗਨਾ ਨੂੰ ਇਹ ਗੀਤ ਏਨਾ ਪਸੰਦ ਆਇਆ ਹੈ ਕਿ ਉਹਨਾਂ ਨੇ ਜੱਸੀ ਗਿੱਲ ਨੂੰ ਇਸ ਲਈ ਫਲਾਇੰਗ ਕਿੱਸ ਵੀ ਕਰ ਦਿੱਤਾ ਹੈ, ਜਿਸ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ : ਸਾਰਥੀ ਕੇ ਦਾ ਨਵਾਂ ਗਾਣਾ ‘ਟਰਾਂਸਪੋਰਟ’ , ਡਰਾਈਵਰਾਂ ਲਈ ਹੋਵੇਗਾ ਕੁੱਝ ਖਾਸ

Kangna Kangna

ਇਹ ਵੀਡਿਓ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਕੰਗਨਾ ਜਿਮ ਵਿੱਚ ਕਸਰਤ ਕਰ ਰਹੀ  ਹੈ, ਤੇ ਸਾਹਮਣੇ ਜੱਸੀ ਦਾ ਗੀਤ ਚੱਲ ਰਿਹਾ ਹੈ ਕੋਈ ਉਹਨਾਂ ਨੂੰ ਪੁੱਛਦਾ ਹੈ ਕਿ ਉਹਨਾਂ ਨੂੰ ਇਹ ਗਾਣਾ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਕੰਗਨਾ ਗਾਣੇ ਨੂੰ ਪਸੰਦ ਤਾਂ ਕਰਦੀ ਹੀ ਹੈ ।

ਹੋਰ ਵੇਖੋ : ਅਮਿਤਾਭ ਬੱਚਨ ਆਖਿਰ ਕਿਉਂ ਹੋ ਰਹੇ ਹਨ ਕਿਸਾਨਾਂ ‘ਤੇ ਮਿਹਰਬਾਨ , ਜਾਣੋ

https://www.instagram.com/p/BqZ3nZ6giz5/

ਇਸ ਦੇ ਨਾਲ ਉਹ ਫਲਾਇੰਗ ਕਿੱਸ ਵੀ ਕਰਦੀ ਹੈ । ਜੱਸੀ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਗਿੱਲ ਦਾ ਇਹ ਗਾਣਾ ਡਿਊਟ ਸੌਂਗ ਹੈ, ਜਿਸ ਵਿੱਚ ਉਹਨਾਂ ਦੇ ਨਾਲ ਨੇਹਾ ਕੱਕੜ ਨੇ ਗਾਇਆ ਹੈ । ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ । ਜੱਸੀ ਦਾ ਇਹ ਗਾਣਾ ਲੋਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਜ਼ਿੰਦ ਮਾਹੀ’ ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ

https://www.youtube.com/watch?v=uBaqgt5V0mU


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network