Advertisment

ਕੰਗਨਾ ਰਣੌਤ ਪਹੁੰਚੀ ਮਨਾਲੀ, ਮਾਸੀ-ਭਾਣਜੇ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

author-image
By Lajwinder kaur
New Update
ਕੰਗਨਾ ਰਣੌਤ ਪਹੁੰਚੀ ਮਨਾਲੀ, ਮਾਸੀ-ਭਾਣਜੇ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ
Advertisment
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਹਿਮਾਚਲ ਪ੍ਰਦੇਸ਼ ਮਨਾਲੀ ‘ਚ ਪਹੁੰਚੇ ਹੋਏ ਨੇ । ਉਨ੍ਹਾਂ ਦੀ ਟੀਮ ਵੱਲੋਂ ਬਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਅਤੇ ਕੈਪਸ਼ਨ ‘ਚ ਲਿਖਿਆ ਹੈ, ‘ਕੰਗਨਾ ਰਣੌਤ ਜੋ ਕਿ ਮਨਾਲੀ ਪਹੁੰਚੀ ਹੈ ਤੇ Prithu ਇੰਨੇ ਲੰਬੇ ਸਮੇਂ ਬਾਅਦ ਆਪਣੀ ਮਾਸੀ ਨੂੰ ਵੇਖ ਕੇ ਖੁਸ਼ ਹੋ ਗਿਆ ਹੈ, ਕੁਲ ਮਿਲਾ ਕੇ, ਕਿਉਂਕਿ ਮਾਸੀ ਉਹਨੂੰ ਪਿਆਰ ਤੇ ਚਾਕਲੇਟ ਨਾਲ ਉਤਸ਼ਾਹਿਤ ਕਰਨਾ ਨਹੀਂ ਭੁੱਲਦੀ..’
Advertisment
ਹੋਰ ਵੇਖੋ:ਇੱਕ ਮਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਬਿਆਨ ਕਰਦਾ ਜੱਸੀ ਤੇ ਕੰਗਨਾ ਦੀ ਫ਼ਿਲਮ ‘ਪੰਗਾ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ ਫੋਟੋ ‘ਚ ਦੇਖ ਸਕਦੇ ਹੋ ਕੰਗਨਾ ਰਣੌਤ ਆਪਣੇ ਭਾਜਣੇ ਉੱਤੇ ਪਿਆਰ ਲੁਟਾਉਂਦੇ ਹੋਈ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਫੋਟੋਆਂ ਖੂਬ ਪਸੰਦ ਆ ਰਹੀਆਂ ਨੇ । ਇਨ੍ਹਾਂ ਤਸਵੀਰਾਂ ਉੱਤੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । publive-image ਜੇ ਗੱਲ ਕਰੀਏ ਕੰਗਨਾ ਰਣੌਤ ਦੇ ਵਰਕ ਫਰੰਟ ਦੀ ਤਾਂ ਉਹ ਪੰਗਾ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਪੰਜਾਬੀ ਗਾਇਕ ਜੱਸੀ ਗਿੱਲ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਸਨ । ਇਸ ਫ਼ਿਲਮ  ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੈਲਲਿਤਾ ਦੀ ਬਾਓਪਿਕ ਫ਼ਿਲਮ ‘ਚ ਵੀ ਲੀਡ ਰੋਲ ‘ਚ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment