ਜਦੋਂ ਕੰਗਨਾ ਰਣੌਤ ਮਹੇਸ਼ ਭੱਟ ਦੀ ਧੀ ਪੂਜਾ ਭੱਟ ਵੱਲੋਂ ਕੀਤੇ ਟਵੀਟ ‘ਤੇ ਭੜਕੀ, ਮਹੇਸ਼ ਭੱਟ ਬਾਰੇ ਆਖੀ ਇਹ ਗੱਲ

written by Shaminder | July 09, 2020

ਕੰਗਨਾ ਰਣੌਤ ਆਪਣੀ ਬੇਬਾਕ ਰਾਇ ਰੱਖਣ ਲਈ ਜਾਣੀ ਜਾਂਦੀ ਹੈ । ਬਾਲੀਵੁੱਡ ‘ਚ ਚੱਲ ਰਹੇ ਨੈਪੋਟਿਜ਼ਮ ‘ਤੇ ਸਭ ਤੋਂ ਪਹਿਲਾਂ ਕੰਗਨਾ ਨੇ ਹੀ ਬੇਖੌਫ ਅਤੇ ਬੇਧੜਕ ਹੋ ਕੇ ਆਪਣੀ ਰਾਇ ਰੱਖੀ ਸੀ । ਹੁਣ ਉਨ੍ਹਾਂ ਮਹੇਸ਼ ਭੱਟ ਦੀ ਧੀ ਪੂਜਾ ਭੱਟ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਪੂਜਾ ਨੂੰ ਕਰੜੇ ਹੱਥੀਂ ਲਿਆ ਹੇ । ਪਰਿਵਾਰਵਾਦ ਬਾਰੇ ਬਹਿਸ ਛਿੜੀ ਹੈ।  ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ।

https://twitter.com/PoojaB1972/status/1280749414559039489

ਇਸ 'ਤੇ ਕੰਗਨਾ ਰਣੌਤ ਭੜਕ ਗਈ। ਪੂਜਾ ਨੇ ਕੰਗਨਾ ਨੂੰ ਬਿਹਤਰ ਕਲਾਕਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਕਈ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ। ਕੰਗਨਾ ਉਨ੍ਹਾਂ 'ਚੋਂ ਇਕ ਹੈ। ਪੂਜਾ 'ਤੇ ਜਵਾਬੀ ਹਮਲਾ ਕਰਦਿਆਂ ਕੰਗਨਾ ਦੀ ਟੀਮ ਨੇ ਜਵਾਬ 'ਚ ਲਿਖਿਆ, 'ਕੰਗਨਾ ਦੀ ਪ੍ਰਤਿਭਾ ਲੱਭਣ ਪਿੱਛੇ ਅਨੁਰਾਗ ਬਸੁ ਦੀ ਪਾਰਖੀ ਨਜ਼ਰ ਸੀ।

https://twitter.com/PoojaB1972/status/1280746628970713088

ਸਭ ਜਾਣਦੇ ਹਨ ਕਿ ਮੁਕੇਸ਼ ਭੱਟ ਕਲਾਕਾਰਾਂ ਨੂੰ ਭੁਗਤਾਨ ਕਰਨਾ ਪਸੰਦ ਨਹੀਂ ਕਰਦੇ। ਕੁਝ ਸਟੂਡੀਓ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ਦਿੰਦੇ ਹਨ। ਪਰ ਇਹ ਤੁਹਾਡੇ ਪਿਤਾ  ਨੂੰ  ਕੰਗਨਾ 'ਤੇ ਚੱਪਲ ਸੁੱਟਣ, ਪਾਗਲ ਕਹਿਣ ਤੇ ਅਪਮਾਨਿਤ ਕਰਨ ਦਾ ਲਾਇਸੈਂਸ ਨਹੀਂ ਦਿੰਦਾ।' ਟੀਮ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਕੰਗਨਾ ਦੇ ਦੁਖਦ ਅੰਤ ਦਾ ਐਲਾਨ ਵੀ ਕਰ ਦਿੱਤਾ ਸੀ। ਉਹ ਰਿਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਬੰਧਾਂ 'ਚ ਏਨੀ ਦਿਲਚਸਪੀ ਕਿਉਂ ਲੈ ਰਹੇ ਸਨ? ਉਨ੍ਹਾਂ ਨੇ ਸੁਸ਼ਾਂਤ ਦੇ ਕਰੀਅਰ ਦੇ ਅੰਤ ਦਾ ਐਲਾਨ ਕਿਉਂ ਕਰ ਦਿੱਤਾ ਸੀ? ਅਜਿਹੇ ਕੁਝ ਸਵਾਲ ਤੁਹਾਨੂੰ ਆਪਣੇ ਪਿਤਾ ਤੋਂ ਜ਼ਰੂਰ ਪੁੱਛਣੇ ਚਾਹੀਦੇ ਹਨ।'

You may also like