
ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਰਿਐਲਿਟੀ ਸ਼ੋਅ 'ਲਾਕ ਅੱਪ' ਨੂੰ ਲੈ ਕੇ ਸੁਰਖੀਆਂ 'ਚ ਹੈ। ਕੰਗਨਾ ਰਣੌਤ ਦਾ ਇਹ ਪਹਿਲਾ ਸ਼ੋਅ ਹੈ ਜਿਸ ਨੂੰ ਉਹ ਹੋਸਟ ਕਰ ਰਹੀ ਹੈ। ਕੰਗਨਾ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ, ਰਣਵੀਰ ਸਿੰਘ ਵਰਗੇ ਵੱਡੇ ਸਿਤਾਰੇ ਵੀ ਵੱਖ-ਵੱਖ ਸ਼ੋਅ ਹੋਸਟ ਕਰ ਚੁੱਕੇ ਹਨ।
ਹੋਰ ਪੜ੍ਹੋ : Pushpa 2 ਦੀਆਂ ਤਿਆਰੀਆਂ ਜ਼ੋਰਾਂ 'ਤੇ, ਫ਼ਿਲਮ 'ਚ ਬਾਲੀਵੁੱਡ ਦੀ ਇਹ ਅਦਾਕਾਰਾ ਵੀ ਆਵੇਗੀ ਨਜ਼ਰ
ਹੁਣ ਅਦਾਕਾਰਾ ਕੰਗਨਾ ਨੇ ਇਨ੍ਹਾਂ ਸਾਰੇ ਸਿਤਾਰਿਆਂ ਦੀ ਹੋਸਟਿੰਗ ਟੈਲੇਂਟ 'ਤੇ ਸਵਾਲ ਚੁੱਕੇ ਹਨ। ਕੰਗਨਾ ਨੇ ਇਨ੍ਹਾਂ ਸਾਰੇ ਸਿਤਾਰਿਆਂ ਨੂੰ 'ਅਸਫਲ ਹੋਸਟ' ਦੱਸਿਆ ਹੈ। ਅਦਾਕਾਰਾ ਦੇ ਇਸ ਬਿਆਨ ਨੂੰ ਲੈ ਕੇ ਫੈਨਜ਼ ਸੋਸ਼ਲ ਮੀਡੀਆ 'ਤੇ ਗੁੱਸੇ 'ਚ ਹਨ।

OTT ਪਲੇਟਫਾਰਮ MX Player ਅਤੇ Alt Balaji 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ 'ਲਾਕ ਅੱਪ' ਆਪਣੇ ਪ੍ਰਤੀਯੋਗੀਆਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਸ਼ੋਅ 'ਚ ਕੰਗਨਾ ਰਣੌਤ ਆਪਣੇ ਦਮਦਾਰ ਅੰਦਾਜ਼ ਨਾਲ ਕੰਟੈਸਟੈਂਟਸ ਦੀ ਕਲਾਸ ਲਗਾਉਂਦੀ ਨਜ਼ਰ ਆਉਂਦੀ ਹੈ। ਆਪਣੇ ਬਿਆਨਾਂ ਨਾਲ ਹਲਚਲ ਮਚਾਉਣ ਵਾਲੀ ਕੰਗਨਾ ਨੇ ਇੱਕ ਵਾਰ ਫਿਰ ਬਾਲੀਵੁੱਡ ਦੇ ਵੱਡੇ ਸਿਤਾਰਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਹੰਗਾਮਾ ਮਚਾ ਦਿੱਤਾ ਹੈ। ਕੰਗਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਲੰਬੀ ਪੋਸਟ 'ਚ ਲਿਖਿਆ ਕਿ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੇ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰ੍ਹਾਂ ਅਸਫਲ ਰਹੇ।

ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?
ਕੰਗਨਾ ਨੇ ਅੱਗੇ ਲਿਖਿਆ, 'ਸ਼ਾਹਰੁਖ, ਅਕਸ਼ੇ ਕੁਮਾਰ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ ਵਰਗੇ ਕਈ ਕਲਾਕਾਰਾਂ ਨੇ ਹੋਸਟਿੰਗ 'ਤੇ ਹੱਥ ਅਜ਼ਮਾਇਆ ਹੈ, ਭਾਵੇਂ ਉਹ ਆਪਣੇ ਕਰੀਅਰ 'ਚ ਸਫਲ ਰਹੇ ਪਰ ਹੋਸਟਿੰਗ 'ਚ ਅਸਫਲ ਰਹੇ। ਉਹ ਸਾਰੇ ਅਸਫਲ ਹੋਸਟ ਹਨ।'' ਅਦਾਕਾਰਾ ਨੇ ਕਿਹਾ ਕਿ ਹੁਣ ਤੱਕ ਸਿਰਫ ਅਮਿਤਾਭ ਬੱਚਨ, ਸਲਮਾਨ ਖ਼ਾਨ ਅਤੇ ਕੰਗਨਾ ਰਣੌਤ ਨੂੰ ਹੀ ਸੁਪਰਸਟਾਰ ਹੋਸਟ ਬਣਨ ਦਾ ਮਾਣ ਹਾਸਲ ਹੋਇਆ ਹੈ।