ਕੰਗਨਾ ਰਣੌਤ ਨੇ ਕਿਹਾ ਕੋਈ ਵੀ ਬਾਲੀਵੁੱਡ ਸਿਤਾਰਾ ਉਸ ਦੇ ਘਰ ਆਉਣ ਦੇ ਹੱਕਦਾਰ ਨਹੀਂ : 'ਲਾਇਕ ਹੀ ਨਹੀਂ ਹੈ'

written by Lajwinder kaur | May 17, 2022

Kangana Ranaut News: ਕੰਗਨਾ ਰਣੌਤ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਧਾਕੜ ਨੂੰ ਲੈ ਕੇ ਏਨੀਂ ਦਿਨੀਂ ਖੂਬ ਸੁਰਖੀਆਂ ਚ ਬਣੀ ਹੋਈ ਹੈ। ਕੰਗਨਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਬਾਰੇ ਵੀ ਜਾਣੀ ਜਾਂਦੀ ਹੈ। ਉਨ੍ਹਾਂ ਨੇ ਹੁਣ ਇੱਕ ਵਾਰ ਫਿਰ ਕਿਹਾ ਹੈ ਕਿ ਇੰਡਸਟਰੀ ਵਿੱਚ ਉਸ ਦਾ ਕੋਈ ਦੋਸਤ ਨਹੀਂ ਹੈ। ਉਸਨੇ ਇੱਥੋਂ ਤੱਕ ਕਿਹਾ ਕਿ ਉਹ ਬਾਲੀਵੁੱਡ ਵਿੱਚ ਇੱਕ ਵੀ ਵਿਅਕਤੀ ਬਾਰੇ ਨਹੀਂ ਸੋਚ ਸਕਦੀ ਜਿਸਨੂੰ ਉਹ ਆਪਣੇ ਘਰ ਬੁਲਾਣਾ ਚਾਹੇਗੀ।

Dhakaad

ਹੋਰ ਪੜ੍ਹੋ : ਫਿਲਮ ਧਾਕੜ ਦਾ ਟ੍ਰੇਲਰ 2 ਹੋਇਆ ਰਿਲੀਜ਼, ਐਕਸ਼ਨ ਅਵਤਾਰ ‘ਚ ਨਜ਼ਰ ਆਈ ਕੰਗਨਾ ਰਣੌਤ

 

ਜਦੋਂ ਬਾਲੀਵੁੱਡ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਜੇ ਤੁਹਾਨੂੰ ਬਾਲੀਵੁੱਡ ਹਸਤੀਆਂ ਚ ਕਿਸੇ ਨੂੰ ਐਤਵਾਰ ਦੇ ਬ੍ਰੰਚ ਉੱਤੇ ਬੁਲਾਣਾ ਹੋਵੇ ਤਾਂ ਉਹ ਕਿਸੇ ਨੂੰ ਸੱਦੇਗੀ।

ਕੰਗਨਾ ਨੇ ਯੂਟਿਊਬ ਚੈਨਲ ਕਰਲੀ ਟੇਲਸ ਨੂੰ ਕਿਹਾ, “ਬਾਲੀਵੁੱਡ ਸੇ ਤੋਂ ਸੇਵਾ ਕੇ ਲਾਇਕ ਕੋਈ ਵੀ ਨਹੀਂ ਹੈ...ਘਰ ਤੋਂ ਬੁਲਾਣਾ ਹੀ ਨਹੀਂ ਬਿਲਕੁਲ ਨਹੀਂ...ਬਾਹਰ ਕਹੀਂ ਮਿਲੋ ਤੋਂ ਠੀਕ ਹੈ ਘਰ ਮਾਤ ਬੁਲਾਓ’’

Kangana Ranaut shared new pics

ਇਹ ਪੁੱਛੇ ਜਾਣ ‘ਤੇ ਬਾਲੀਵੁੱਡ 'ਚ ਉਸ ਦਾ ਇੱਕ ਵੀ ਦੋਸਤ ਨਹੀਂ ਹੈ, ਕੰਗਨਾ ਨੇ ਕਿਹਾ, ''ਨਹੀਂ, ਨਹੀਂ, ਬਿਲਕੁਲ ਨਹੀਂ, ਇਹ ਲੋਕ ਮੇਰੇ ਦੋਸਤ ਬਣਨ ਦੇ ਲਾਇਕ ਨਹੀਂ ਹਨ। Qualification ਚਹੀਏ ਹੋਤੀ  ਹੈ ਉਸਕੇ ਲਿਏ’’

ਜੇ ਗੱਲ ਕਰੀਏ ਕੰਗਨਾ ਦੀ ਫ਼ਿਲਮ ਧਾਕੜ ਦੀ ਉਸ ਵਿੱਚ ਏਜੰਟ ਅਗਨੀ ਨਾਮ ਦੀ ਇੱਕ ਸੁਪਰ-ਜਾਸੂਸੀ ਦੇ ਰੂਪ ਵਿੱਚ ਦਿਖਾਈ ਦੇਵੇਗੀ, ਇੱਕ ਜਾਸੂਸੀ ਐਕਸ਼ਨ-ਥ੍ਰਿਲਰ ਜਿਸ ਵਿੱਚ ਅਰਜੁਨ ਰਾਮਪਾਲ ਨੇ ਵਿਰੋਧੀ ਰੁਦਰਵੀਰ ਦੀ ਭੂਮਿਕਾ ਨਿਭਾਈ ਹੈ । ਇੱਕ ਅੰਤਰਰਾਸ਼ਟਰੀ ਮਨੁੱਖੀ ਅਤੇ ਹਥਿਆਰਾਂ ਦਾ ਤਸਕਰ ਦੇ ਪੱਖ ਨੂੰ ਦਿਖਾਇਆ ਜਾਵੇਗਾ।

ਧਾਕੜ ਫ਼ਿਲਮ ਵਿੱਚ ਦਿਵਿਆ ਦੱਤਾ, ਸ਼ਾਰੀਬ ਹਾਸ਼ਮੀ ਅਤੇ ਸ਼ਾਸ਼ਵਤ ਚੈਟਰਜੀ ਵੀ ਹਨ। ਰਜਨੀਸ਼ ਘਈ ਦੁਆਰਾ ਨਿਰਦੇਸ਼ਿਤ ਇਹ ਫਿਲਮ 20 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।

ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

 

You may also like