ਕੰਗਨਾ ਰਣੌਤ ਨੇ ਨਵੀਂ ਨਵੇਲੀ ਭਾਬੀ ਦਾ ਕੀਤਾ ਸਵਾਗਤ, ਪਾਈ ਭਾਵੁਕ ਪੋਸਟ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

written by Lajwinder kaur | October 22, 2020

ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਏਨੀਂ ਦਿਨੀਂ ਖੂਬ ਸੁਰਖ਼ੀਆਂ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਉਨ੍ਹਾਂ ਦੇ ਭਰਾ ਕਰਣ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । inside pic of kangna's brother karan wedding pic  ਹੋਰ ਪੜ੍ਹੋ: ਇਸ ਛੋਟੀ ਬੱਚੀ ਨੇ ਆਪਣੇ ਡਾਂਸ ਨਾਲ ਜਿੱਤਿਆ ਮਹਾਨਾਇਕ ਅਮਿਤਾਭ ਬੱਚਨ ਦਾ ਦਿਲ, ਵੀਡੀਓ ਸ਼ੇਅਰ ਕਰਦੇ ਹੋਏ ਬੱਚੀ ਦੀ ਕੀਤੀ ਖੂਬ ਤਾਰੀਫ਼
ਐਕਟਰੈੱਸ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਭਾਬੀ ਅੰਜਲੀ ਦਾ ਸਵਾਗਰਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਕੰਗਨਾ ਹਿਮਾਚਲੀ ਬੋਲਦੀ ਹੋਈ ਨਜ਼ਰ ਆ ਰਹੀ ਹੈ । kangna with nephew ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਕਰਣ ਤੇ ਅੰਜਲੀ ਨੂੰ ਆਸ਼ੀਰਵਾਦ ਦੇਵੋ, ਅੱਜ ਸਾਡੇ ਘਰ ਬੇਟੀ ਆਈ ਹੈ’ kangna with sister rangoli ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਰ ਜਦੋਂ ਮੈਂ ਅੰਜਲੀ ਦੇ ਮਾਤਾ-ਪਿਤਾ ਬਾਰੇ ਸੋਚਦੀ ਹਾਂ ਤਾਂ ਦਿਲ ਭਰ ਆਉਂਦਾ ਹੈ । ਅੱਜ ਉਨ੍ਹਾਂ ਦਾ ਘਰ ਖਾਲੀ-ਖਾਲੀ ਹੋ ਗਿਆ ਹੋਣਾ । ਉਨ੍ਹਾਂ ਨੇ ਆਪਣੇ ਦਿਲ ਦਾ ਹਿੱਸਾ ਕੱਟ ਕੇ ਸਾਨੂੰ ਦਿੱਤਾ ਹੈ । ਅੱਜ ਉਨ੍ਹਾਂ ਦੀ ਬੇਟੀ ਦਾ ਕਮਰਾ ਖਾਲੀ ਹੋ ਗਿਆ ਹੋਣ, ਕੰਨਿਆ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇੰਸਟਾਗ੍ਰਾਮ ਉੱਤੇ ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਪ੍ਰਸ਼ੰਸਕ ਕਮੈਂਟਸ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।  

0 Comments
0

You may also like